12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਲੰਡਨ 'ਚ ਫਲਸਤੀਨੀ ਰੈਲੀ 'ਚੋਂ 500 ਤੋਂ ਵੱਧ ਲੋਕ ਗਿ੍ਫਤਾਰ

ਅਜੀਤ ਡੈਸਕ 13-04-2026
ਲੰਡਨ, 12 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਕੱਲ ਲੰਡਨ 'ਚ ਫਲਸਤੀਨੀ ਹੱਕਾਂ ਲਈ ਹੋਈ ਵੱਡੀ ਰੈਲੀ ਦÏਰਾਨ 523 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ¢ ਪ੍ਰਦਰਸ਼ਨਕਾਰੀ ਯੂ ਕੇ ਵਿੱਚ ਇੱਕ ਪਾਬੰਦੀਸ਼ੁਦਾ ਗਰੁੱਪ ਫਲਸਤੀਨ ਐਕਸ਼ਨ ਦੇ ਸਮਰਥਨ ਇੱਕ ਇਕੱਠੇ ਹੋਏ ਸਨ¢ ਗਿ੍ਫ਼ਤਾਰ ਕੀਤੇ ਗਏ ਲੋਕਾਂ ਦੀ ਉਮਰ 18 ਤੋਂ 87 ਸਾਲ ਦੇ ਵਿਚਕਾਰ ਸੀ¢ ਜਦ ਕਿ ਇਸ ਵੱਡੀ ਗਿਣਤੀ ਵਿਚ ਬਜ਼ੁਰਗ ਸ਼ਾਮਲ ਸਨ¢ 200 ਦੇ ਕਰੀਬ ਲੋਕਾਂ ਨੂੰ ਟਰਾਫਾਲਗਰ ਸੁਕੇਅਰ ਤੋਂ ਗਿ੍ਫਤਾਰ ਕੀਤਾ ਸੀ¢ ਪ੍ਰਦਰਸ਼ਨਕਾਰੀ ਫਲਸਤੀਨ ਐਕਸ਼ਨ 'ਤੇ ਲੱਗੀ ਪਾਬੰਦੀ ਦਾ ਵਿਰੋਧ ਕਰ ਰਹੇ ਸਨ ਅਤੇ ਉਹਨਾਂ ਸਰਕਾਰ ਦੀ ਨੀਤੀ ਨੂੰ ਬੋਲਣ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ¢ ਜੁਲਾਈ 2025 ਵਿੱਚ ਫਲਸਤੀਨ ਐਕਸ਼ਨ ਨੂੰ ਦਹਿਸ਼ਤਗਰਦ ਸੰਗਠਨ ਐਲਾਨਿਆ ਸੀ, ਜਿਸ ਕਰਕੇ ਇਸਦਾ ਸਮਰਥਨ ਕਰਨਾ ਗੈਰਕਾਨੂੰਨੀ ਹੈ ਅਤੇ 14 ਸਾਲ ਤੱਕ ਕੈਦ ਦੀ ਸਜ਼ਾ ਦੀ ਵਿਵਸਥਾ ਹੈ | ਫਰਵਰੀ 2026 ਵਿੱਚ ਹਾਈ ਕੋਰਟ ਨੇ ਇਸ ਪਾਬੰਦੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ, ਪਰ ਸਰਕਾਰ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਹੈ, ਜਿਸ ਦਾ ਅਜੇ ਤੱਕ ਕੋਈ ਆਖਰੀ ਫੈਸਲਾ ਨਹੀਂ ਆਇਆ | ਪਾਬੰਦੀ ਲੱਗਣ ਤੋਂ ਹੁਣ ਤੱਕ 3,000 ਤੋਂ ਵੱਧ ਗਿ੍ਫ਼ਤਾਰੀਆਂ ਹੋ ਚੁੱਕੀਆਂ ਹਨ, ਜ਼ਿਆਦਾਤਰ ਤਖ਼ਤੀਆਂ ਲੈ ਕੇ ਖੜ੍ਹੇ ਹੋਣ ਕਰਕੇ ਗਿ੍ਫਤਾਰੀਆ ਹੋਈਆਂ ਹਨ¢ ਆਯੋਜਕਾਂ ਦਾ ਕਹਿਣਾ ਹੈ ਕਿ ਇਹ ਰੈਲੀ ਯੂ ਕੇ ਸਰਕਾਰ ਦੀ ਗਾਜ਼ਾ ਸੰਬੰਧੀ ਨੀਤੀ ਅਤੇ ਘਰੇਲੂ ਪੱਧਰ 'ਤੇ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀਆਂ ਦੇ ਵਿਰੋਧ ਦਾ ਹਿੱਸਾ ਸੀ |
ਪਿਛਲੀ ਖ਼ਬਰ ਇੰਗਲੈਂਡ ਦੇ ਅਸਮਾਨਾਂ 'ਚ ਮੁੜ ਉਡਣਗੇ ਸੋਨੇਲੇ ਬਾਜ਼ ਅਗਲੀ ਖ਼ਬਰ ਮੰਡ ਰਾਏਪੁਰ ਅਰਾਈਆਂ ਵਿਖੇ ਵਿਸਾਖੀ ਕਬੱਡੀ ਖੇਡ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।