07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਭਾਕਿਯੂ ਲੱਖੋਵਾਲ ਵਲੋਂ ਮੋਗਾ ਰੈਲੀ 'ਚ ਪੁੱਜਣ ਸੰਬੰਧੀ ਕਿਸਾਨ ਆਗੂਆਂ ਦੀ ਮੀਟਿੰਗ <br/>

ਅਜੀਤ ਡੈਸਕ 10-04-2026
ਭੁਲੱਥ, 9 ਅਪ੍ਰੈਲ (ਮੇਹਰ ਚੰਦ ਸਿੱਧੂ)-ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੰਬੰਧੀ ਮੋਗਾ ਰੈਲੀ 'ਚ ਅੱਜ ਪਹੁੰਚ ਕੇ ਉਠਾਵਾਂਗੇ ਮੁੱਦੇ | ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਨੇ 10 ਅਪ੍ਰੈਲ ਨੂੰ ਮੋਗਾ ਵਿਚ ਹੋਣ ਜਾ ਰਹੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਰੈਲੀ ਸੰਬੰਧੀ ਮੀਟਿੰਗ ਦੌਰਾਨ ਕੀਤਾ | ਭੁਲੱਥ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਲੰਬੇ ਸਮੇਂ ਤੋਂ ਸੰਘਰਸ਼ਾਂ ਦੇ ਰਾਹ ਪਈ ਹੋਈ ਹੈ ਤੇ ਪੰਜਾਬ ਦੀ ਕਿਸਾਨੀ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ | ਉਨ੍ਹਾਂ ਦੱਸਿਆ ਕਿ ਮੋਗਾ ਰੈਲੀ 'ਚ ਵੱਡੀ ਗਿਣਤੀ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਪਹੁੰਚ ਰਹੇ ਹਨ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ, ਕੈਸ਼ੀਅਰ ਹਰਭਜਨ ਸਿੰਘ ਗੁਰਾਏਾ, ਬਲਵੀਰ ਸਿੰਘ ਜੇ. ਈ. ਕੈਸ਼ੀਅਰ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਧਾਲੀਵਾਲ, ਗੁਰਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਬੋਪਾਰਾਏ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਪੰਥਜੀਤ ਸਿੰਘ ਪੱਡਾ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਮੁਬਾਰਕਪੁਰ ਬਾਉਲੀ, ਸੋਮਨਾਥ ਸਲਾਹਕਾਰ ਮੁਬਾਰਕਪੁਰ ਬਾਉਲੀ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਪੰਡੋਰੀ, ਗੁਰਵਿੰਦਰ ਸਿੰਘ ਸੋਹੀ ਸਕੱਤਰ, ਸਰਕਲ ਪ੍ਰਧਾਨ ਹਰਦੀਪ ਸਿੰਘ ਧਾਮੀ, ਗੁਰਸੇਵਕ ਸਿੰਘ ਸਰਕਲ ਪ੍ਰਧਾਨ, ਮੁਖ਼ਤਿਆਰ ਸੋਨੀ ਬਲਾਕ ਪ੍ਰਧਾਨ, ਮੈਂਬਰ ਅੰਮਿ੍ਤਪਾਲ ਸਿੰਘ ਬੱਲ ਤੇ ਹੋਰ ਸਾਰੇ ਇਕਾਈ ਪ੍ਰਧਾਨ ਕਿਸਾਨ ਵੀਰ ਹਾਜ਼ਰ ਸਨ |
ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ 'ਤੇ ਹਲਕਾ ਵਿਧਾਇਕ ਖਹਿਰਾ ਵਲੋਂ ਦੁੱਖ ਪ੍ਰਗਟ
ਭੁਲੱਥ, 9 ਅਪ੍ਰੈਲ (ਮੇਹਰ ਚੰਦ ਸਿੱਧੂ)-ਪਿੰਡ ਰਾਏਪੁਰ ਅਰਾਈਆਂ 'ਚ ਇਕੋ ਦਿਨ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਫੇਲ੍ਹ ਸਾਬਤ ਹੁੰਦੀ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਨੂੰ ਠੱਲ੍ਹ ਪੈਣ ਦੀ ਬਜਾਏ ਨਸ਼ੇ ਵੱਧ ਰਹੇ ਹਨ ਤੇ ਨਸ਼ਿਆਂ ਦੇ ਵਿਕਰੇਤਾ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਕਰਕੇ ਸ਼ਰੇਆਮ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ ਰਾਏਪੁਰ ਅਰਾਈਆਂ ਦੇ ਦੋ ਘਰਾਂ ਦੇ ਚਿਰਾਗ ਨਸ਼ਿਆਂ ਕਰਕੇ ਬੁੱਝ ਚੁੱਕੇ ਹਨ ਤੇ ਪੰਜਾਬ ਅੰਦਰ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਸੂਬਾ ਪੰਜਾਬ ਨਸ਼ਾ ਮੁਕਤ ਹੋਣ ਦੀ ਬਜਾਏ ਨਸ਼ਾ ਗ੍ਰਸਤ ਹੁੰਦਾ ਨਜ਼ਰ ਆ ਰਿਹਾ |

ਪਿਛਲੀ ਖ਼ਬਰ ਐਕਟਿਵਾ 'ਤੇ ਜਾ ਰਹੀਆਂ ਮਹਿਲਾਵਾਂ ਦੀ ਲੁੱਟ ਖੋਹ ਕਰਨ 'ਤੇ ਕੇਸ ਦਰਜ <br/> ਅਗਲੀ ਖ਼ਬਰ ਦਾਣਾ ਮੰਡੀ ਕਪੂਰਥਲਾ ਤੇ ਫੱਤੂਢੀਂਗਾ ਵਿਚ ਅਗੇਤੀ ਕਣਕ ਦੀ ਆਮਦ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।