12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਗੁੱਡ ਫਰਾਈ ਡੇ ਦੇ ਸੰਬੰਧ 'ਚ ਪਿੰਡ ਬਾਗੜੀਆਂ ਚਰਚ ਤੋਂ ਸ਼ੋਭਾ ਯਾਤਰਾ ਭੁਲੱਥ ਪੁੱਜੀ <br/>

ਅਜੀਤ ਡੈਸਕ 04-04-2026
ਭੁਲੱਥ, 3 ਅਪ੍ਰੈਲ (ਮੇਹਰ ਚੰਦ ਸਿੱਧੂ)-ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਕੁੱਲ ਕਾਇਨਾਤ ਦੇ ਲੋਕਾਂ ਨੂੰ ਪਾਪਾਂ ਤੇ ਗੁਨਾਹਾਂ ਤੋਂ ਬਚਾਉਣ ਲਈ ਇਕ ਰਾਹ ਦਸੇਰਾ ਹੈ | ਇਹ ਪ੍ਰਗਟਾਵਾ ਕਰਦਿਆਂ ਪਿੰਡ ਬਾਗੜੀਆਂ ਬਲੀਵਰਜ਼ ਚਰਚ ਦੇ ਫਾਦਰ ਸੁਖਵਿੰਦਰ ਸਿੰਘ ਬਾਗੜੀਆਂ ਵਲੋਂ ਗੁੱਡ ਫਰਾਈ ਡੇ ਦੇ ਸੰਬੰਧ 'ਚ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਸਲੀਬ ਦਿੱਤਾ ਗਿਆ, ਇਸ ਦਿਹਾੜੇ ਦੇ ਸੰਬੰਧ 'ਚ ਸੰਸਾਰ ਭਰ ਅੰਦਰ ਗੁੱਡ ਫਰਾਈ ਡੇ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ | ਇਸ ਦਿਨ ਪ੍ਰਭੂ ਯਿਸੂ ਮਸੀਹ ਨਾਮ ਲੇਵਾ ਮਸੀਹੀ ਸੰਗਤਾਂ ਵਲੋਂ ਰੋਜੇ ਰੱਖ ਕੇ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਦੁਆਵਾਂ ਕੀਤੀਆਂ ਜਾਂਦੀਆਂ ਹਨ | ਸ਼ੋਭਾ ਯਾਤਰਾ ਫਾਦਰ ਸੁਖ ਵਿੰਦਰ ਸਿੰਘ ਦੀ ਅਗਵਾਈ 'ਚ ਭੁਲੱਥ ਪੁੱਜਣ 'ਤੇ ਮਸੀਹੀ ਸੰਗਤਾਂ ਵਲੋਂ ਭਜਨਾਂ ਦਾ ਗੁਣਗਾਨ ਕੀਤਾ | ਇਸ ਮੌਕੇ ਜੋਗਿੰਦਰ ਮਸੀਹ, ਬੱਗਾ ਮਸੀਹ ਰਾਜਪੁਰ, ਫਰਾਂਸਿਸ ਅਕਾਲਾ, ਰਿੱਕੀ ਅਕਾਲਾ, ਕਮਲਦੀਪ ਸਲਾਮਤਪੁਰ, ਪ੍ਰਭੂ ਦਾਸ ਟੀਨਾ, ਬੀਬੀ ਕਾਂਤਾ ਭਟਨੂਰਾ, ਬੀਬੀ ਕਮਲਜੀਤ ਸੁਭਾਨਪੁਰ, ਬੀਬੀ ਕੁਲਵਿੰਦਰ ਅਖਾੜਾ, ਬੀਬੀ ਦਰਸ਼ਨਾਂ ਅਕਾਲਾ, ਬੀਬੀ ਲਕਸ਼ਮੀ ਸ਼ੇਰ ਸਿੰਘ ਵਾਲਾ, ਬੀਬੀ ਕੰਵਰ ਲੀਡਰ, ਬਲਦੇਵ ਰਾਜ ਸਾਹਨੀ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਆਲ ਇੰਡੀਆ ਯੂਨੀਵਰਸਿਟੀ ਰਗਬੀ ਟੀਮ 'ਚ ਚੋਣ <br/> ਅਗਲੀ ਖ਼ਬਰ ਲਾਇਨ ਡਿਸਟਿ੍ਕਟ ਗਵਰਨਰ 321 ਡੀ ਦੀ ਹੋਣ ਜਾ ਰਹੀ ਕਾਨਫ਼ਰੰਸ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।