08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ 'ਚ ਅਧਿਆਪਕ ਤੇ ਮਾਪੇ ਮਿਲਣੀ ਤੇ ਗਰੈਜੂਏਸ਼ਨ ਸੈੈਰੇਮਨੀ ਦਾ ਆਯੋਜਨ

ਅਜੀਤ ਡੈਸਕ 30-03-2026
ਖਲਵਾੜਾ, 29 ਮਾਰਚ (ਮਨਦੀਪ ਸਿੰਘ ਸੰਧੂ)-ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਬਲਾਕ ਫਗਵਾੜਾ-2 ਵਿਖੇ ਮੈਗਾ ਅਧਿਆਪਕ ਤੇ ਮਾਪੇ ਮਿਲਣੀ ਤੇ ਗਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਨੇ ਦੱਸਿਆ ਪੰਜਾਬ ਭਰ ਦੇ ਸਕੂਲਾਂ 'ਚ ਮੈਗਾ ਅਧਿਆਪਕ ਮਾਪੇ ਮਿਲਣੀ ਤੇ ਗਰੈਜੂਏਸ਼ਨ ਸੈਰੇਮਨੀ ਤਹਿਤ ਸਕੂਲਾਂ 'ਚ ਇਹ ਸਮਾਗਮ ਕਰਵਾਏ ਜਾ ਰਹੇ ਹਨ | ਇਸ ਮੌਕੇ ਨਰਸਰੀ ਤੋਂ ਯੂ. ਕੇ. ਜੀ. ਸਕੂਲ 'ਚ ਪੜ੍ਹਦੇ ਵਿਦਿਆਰਥੀ ਦਾ ਗਰੈਜੂਏਸ਼ਨ ਸੇਰਾਮਨੀ ਦੌਰਾਨ ਬੱਚਿਆਂ ਦੀ ਚੰਗੀ ਕਾਰਗੁਜ਼ਾਰੀ ਲਈ ਬੱਚਿਆਂ ਵਾਲੇ ਬੱਚਿਆਂ ਨੂੰ ਸਕੂਲ ਦੇ ਹੈੱਡ ਟੀਚਰ ਗਣੇਸ਼ ਭਗਤ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਕੁਮਾਰ ਝੱਲੀ, ਉਪ ਚੇਅਰਮੈਨ ਕਮਲ ਕਿਸ਼ਨ ਰੱਲ, ਜੋਤੀ ਤੇ ਮੁਰਸ਼ਿਦ ਆਲਮ ਨੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਤੇ ਮਾਪਿਆਂ ਵਲੋਂ ਸਿੱਖਿਆ ਵਿਭਾਗ ਅਤੇ ਅਧਿਆਪਕਾ ਤੇ ਮੁੱਖ ਅਧਿਆਪਕ ਗਣੇਸ਼ ਭਗਤ ਵਲੋਂ ਕਰਵਾਏ ਜਾ ਰਹੇ ਸਕੂਲ ਕਾਰਜਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਬੱਚਿਆਂ ਦੇ ਮਾਪਿਆਂ ਵਲੋਂ ਆਪਣੇ ਸਕੂਲ ਦੇ ਵਿਕਾਸ ਤੇ ਬਿਹਤਰੀ ਲਈ ਵਡਮੁੱਲੇ ਸੁਝਾਅ ਦਿੱਤੇ | ਇਸ ਅਧਿਆਪਕ ਮਾਪੇ ਮਿਲਣੀ ਨੂੰ ਸਫਲ ਬਣਾਉਣ ਵਿਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਕੁਮਾਰ ਝੱਲੀ ਤੇ ਉਪ ਚੇਅਰਮੈਨ ਕਮਲ ਕਿ੍ਸ਼ਨ ਰੱਲ ਸਮੂਹ ਕਮੇਟੀ ਮੈਂਬਰਾਂ ਤੇ ਅਧਿਆਪਕਾਂ ਕਾਜਲ, ਲਕਸ਼ਮੀ ਤੇ ਜਸਵਿੰਦਰ ਕੌਰ ਤੇ ਬੱਚਿਆਂ ਦੇ ਮਾਪਿਆਂ ਨੇ ਵਡਮੁੱਲਾ ਯੋਗਦਾਨ ਪਾਇਆ | ਇਸ ਮੌਕੇ ਮੁਰਸ਼ਿਦ ਆਲਮ, ਰਾਜੀਵ ਕੁਮਾਰ, ਜੋਤੀ, ਮੀਰਾ ਕੁਮਾਰੀ, ਸੰਤੋਸ਼ ਲਾਲ, ਮਨਜੀਤ ਕੌਰ, ਇੰਦਰਾ ਰਾਣੀ, ਗੁਲਾਬੀ ਬਾਟੀ, ਪ੍ਰਭਜੋਤ ਕੌਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖੇੜਾ ਵਿਖੇ ਮਾਪੇ ਅਧਿਆਪਕ ਮੀਟਿੰਗ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖੇੜਾ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੈਗਾ ਪੀ. ਟੀ. ਐਮ. ਦਾ ਆਯੋਜਨ ਕੀਤਾ | ਇਸ ਮੌਕੇ ਵਿੱਦਿਅਕ ਪ੍ਰਾਪਤੀਆਂ 'ਤੇ ਸਰਬਪੱਖੀ ਮੁਲਾਂਕਣ ਦੇ ਨਾਲ-ਨਾਲ ਸਕੂਲ ਦੀਆਂ ਗਤੀਵਿਧੀਆਂ ਦਾ ਸਾਲਾਨਾ ਰਿਪੋਰਟ ਕਾਰਡ ਸਾਂਝੇ ਕੀਤੇ ਗਏ | ਮਿਲਣੀ 'ਚ ਮਾਪਿਆਂ ਨੂੰ ਦੱਸਿਆ ਗਿਆ ਕਿ ਹਰ ਬੱਚਾ ਆਪਣੀ ਗਤੀ ਨਾਲ ਲਿਖਦਾ ਹੈ ਜੋ ਮੇਰਾ ਮੁਕਾਬਲਾ ਮੇਰੇ ਨਾਲ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਦੇ ਹੋਏ ਆਪਣੇ ਬੱਚੇ ਦੀ ਤਰੱਕੀ 'ਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਹੋਰਨਾਂ ਨਾਲ ਅੰਕਾਂ ਦੀ ਤੁਲਨਾ ਕਰਨੀ ਚਾਹੀਦੀ ਹੈ | ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਵਾਂ ਵਿੱਦਿਅਕ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ ਜੋ ਬੱਚੇ ਨੂੰ ਨਿਯਮਿਤ ਪਹਿਲੇ ਦਿਨ ਤੋਂ ਹੀ ਸਕੂਲ ਭੇਜਣ ਅਤੇ ਸਿੱਖਿਆ ਜਾਰੀ ਰੱਖਣ ਤੇ ਬਿਨਾਂ ਛੱਡੇ ਅਗਲੀ ਜਮਾਤ 'ਚ ਦਾਖਲਾ ਲੈਣ | ਅਖੀਰ ਵਿਚ ਮਾਸਟਰ ਰਵਿੰਦਰ ਸਿੰਘ ਨੇ ਆਏ ਹੋਏ ਸਭਨਾਂ ਦਾ ਧੰਨਵਾਦ ਕੀਤਾ |
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖੰਘੂੜਾ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖੰਘੂੜਾ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੈਗਾ ਪੀ. ਟੀ. ਐਮ. ਦਾ ਆਯੋਜਨ ਕੀਤਾ | ਇਸ ਮੌਕੇ ਵਿੱਦਿਅਕ ਪ੍ਰਾਪਤੀਆਂ ਤੇ ਸਰਬਪੱਖੀ ਮੁਲਾਂਕਣ ਦੇ ਨਾਲ-ਨਾਲ ਸਕੂਲ ਦੀਆਂ ਗਤੀਵਿਧੀਆਂ ਦਾ ਸਾਲਾਨਾ ਰਿਪੋਰਟ ਕਾਰਡ ਸਾਂਝੇ ਕੀਤੇ ਗਏ | ਇਸ ਮੌਕੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਵਾਂ ਵਿੱਦਿਅਕ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ ਜੋ ਬੱਚੇ ਨੂੰ ਨਿਯਮਿਤ ਪਹਿਲੇ ਦਿਨ ਤੋਂ ਹੀ ਸਕੂਲ ਭੇਜਣ ਤੇ ਸਿੱਖਿਆ ਜਾਰੀ ਰੱਖਣ ਤੇ ਬਿਨਾਂ ਛੱਡੇ ਅਗਲੀ ਜਮਾਤ ਵਿਚ ਦਾਖਲਾ ਲੈਣ | ਅੰਤ ਵਿਚ ਸ਼ਵੇਤਾ ਧੁੱਪੜ ਤੇ ਮਾਸਟ ਲਖਵਿੰਦਰ ਨੇ ਆਏ ਹੋਏ ਸਭਨਾਂ ਦਾ ਧੰਨਵਾਦ ਕੀਤਾ |
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪ੍ਰੇਮਪੁਰ ਵਿਖੇ ਅਧਿਆਪਕ ਤੇ ਮਾਪੇ ਮੀਟਿੰਗ ਕਰਵਾਈ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪ੍ਰੇਮਪੁਰ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੈਗਾ ਪੀ. ਟੀ. ਐਮ. ਦਾ ਆਯੋਜਨ ਕੀਤਾ | ਇਸ ਮੌਕੇ ਵਿੱਦਿਅਕ ਪ੍ਰਾਪਤੀਆਂ ਤੇ ਸਰਬਪੱਖੀ ਮੁਲਾਂਕਣ ਦੇ ਨਾਲ-ਨਾਲ ਸਕੂਲ ਦੀਆਂ ਗਤੀਵਿਧੀਆਂ ਦਾ ਸਾਲਾਨਾ ਰਿਪੋਰਟ ਕਾਰਡ ਸਾਂਝੇ ਕੀਤੇ ਗਏ | ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਵਾਂ ਵਿੱਦਿਅਕ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ ਜੋ ਬੱਚੇ ਨੂੰ ਨਿਯਮਿਤ ਪਹਿਲੇ ਦਿਨ ਤੋਂ ਹੀ ਸਕੂਲ ਭੇਜਣ ਅਤੇ ਸਿੱਖਿਆ ਜਾਰੀ ਰੱਖਣ ਤੇ ਬਿਨਾਂ ਛੱਡੇ ਅਗਲੀ ਜਮਾਤ 'ਚ ਦਾਖਲਾ ਲੈਣ | ਅਖੀਰ 'ਚ ਸਕੂਲ ਮੁਖੀ ਮਾਸਟਰ ਪਰਮਜੀਤ ਚੌਹਾਨ ਤੇ ਸੁਮਨਦੀਪ ਸ਼ਰਮਾ ਨੇ ਆਏ ਹੋਏ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਸਤਨਾਮ ਸਿੰਘ, ਚੇਅਰਪਰਸਨ ਕਮਲੇਸ਼ ਕੌਰ, ਲੈਂਬਰ ਦਾਸ, ਬਲਵਿੰਦਰ ਕੌਰ, ਅਜੀਤ ਸਿੰਘ, ਹਰਭਜਨ ਸਿੰਘ ਤੇ ਸਿਮਰੋ ਪੰਚ ਆਦਿ ਹਾਜ਼ਰ ਸਨ |
ਸਰਕਾਰੀ ਐਲੀਮੈਂਟਰੀ ਸਕੂਲ ਮਕਸੂਦਪੁਰ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ
ਬੇਗੋਵਾਲ, (ਸੁਖਜਿੰਦਰ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਰਕਾਰੀ ਐਲੀਮੈਂਟਰੀ ਸਕੂਲ ਮਕਸੂਦਪੁਰ ਵਿਖੇ ਮੈਗਾ (ਪੀ. ਟੀ. ਐਮ.) ਅਧਿਆਪਕ ਮਾਪੇ ਮਿਲਣੀ ਕਰਵਾਈ ਗਈ, ਜਿਸ 'ਚ ਸਕੂਲ ਦੇ ਸਾਲਾਨਾ ਨਤੀਜੇ ਵੀ ਐਲਾਨੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਮਾਜ ਸੇਵੀ ਨਰਿੰਦਰਜੀਤ ਸਿੰਘ, ਸਰਪੰਚ ਪਰਮਜੀਤ ਕੌਰ ਤੇ ਲਖਬੀਰ ਸਿੰਘ ਸੀ. ਐਚ. ਟੀ. ਨੇ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ, ਉਥੇ ਹੀ ਵਿਦਿਆਰਥੀਆਂ ਨੂੰ ਹਰ ਕਿਸਮ ਦੀ ਲੋੜ ਵੀ ਮੁਹੱਈਆ ਸਰਕਾਰ ਵਲੋਂ ਕਰਵਾਈ ਜਾ ਰਹੀ ਹੈ | ਇਸ ਮੌਕੇ ਸਾਲਾਨਾ ਨਤੀਜਾ ਵੀ ਐਲਾਨਿਆ ਤੇ ਸਾਲਾਨਾ ਨਤੀਜਿਆਂ 'ਚ ਅੱਵਲ ਰਹਿਣ ਵਾਲੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ | ਇਸ ਮੌਕੇ ਮਾਸਟਰ ਕਮਲਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿਚ ਦਾਖਲਾ ਕਰਵਾਉਣ ਤਾਂ ਜੋ ਇਸ ਨਗਰ ਦੇ ਬੱਚੇ ਹੋਰ ਤਰੱਕੀ ਕਰ ਸਕਣ | ਇਸ ਮੌਕੇ ਹਰਦੀਪ ਸਿੰਘ, ਐਚ. ਟੀ. ਅਮਨਦੀਪ ਕੌਰ, ਬਲਾਕ ਸੰਮਤੀ ਮੈਂਬਰ ਸੁਖਵਿੰਦਰਪਾਲ ਸਿੰਘ, ਪੰਚ ਦਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪੇ ਤੇ ਸਮਾਜ ਸੇਵੀ ਹਾਜ਼ਰ ਸਨ |
ਪਿਛਲੀ ਖ਼ਬਰ ਦਾਤਰ ਦਿਖਾ ਕੇ ਵਾਲੀਆਂ 'ਤੇ ਐਕਟਿਵਾ ਖੋਹਣ ਵਾਲੇ ਦੋ ਨੌਜਵਾਨ ਕਾਬੂ <br/> ਅਗਲੀ ਖ਼ਬਰ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।