ਸੁਲਤਾਨਪੁਰ ਲੋਧੀ, 29 ਮਾਰਚ (ਪ.ਪ.)-ਆਮ ਆਦਮੀ ਪਾਰਟੀ ਵਲੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਕੀਤੇ ਵਾਅਦੇ ਤੇ ਚੋਣ ਗਰੰਟੀਆਂ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ ਤੇ ਲਗਪਗ 95 ਫ਼ੀਸਦੀ ਗਰੰਟੀਆਂ ਪੂਰੀਆਂ ਹੋ ਚੁੱਕੀਆਂ ਹਨ | ਇਹ ਪ੍ਰਗਟਾਵਾ ਕਰਦਿਆਂ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ 2027 ਵਿਚ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਕੁਰਸੀ 'ਤੇ ਦੇਖਣਾ ਚਾਹੁੰਦੇ ਹਨ | ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿਚ ਆਮ ਆਦਮੀ ਪਾਰਟੀ ਦੀ ਇਹ ਪਹਿਲੀ ਸਰਕਾਰ ਹੈ, ਜਿਸ ਨੇ ਪੰਜਾਬ ਦਾ ਇਮਾਨਦਾਰੀ ਨਾਲ ਵਿਕਾਸ ਕਰਵਾਇਆ ਹੈ ਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਮੁਫ਼ਤ ਬਿਜਲੀ, ਸਿਹਤ ਯੋਜਨਾ, ਮਹਿਲਾਵਾਂ ਨੂੰ ਸਨਮਾਨਯੋਗ ਭੱਤਾ, ਮੁਫ਼ਤ ਰਾਸ਼ਨ, ਨਸ਼ਿਆਂ ਦਾ ਸਫ਼ਾਇਆ, ਲੋਕਾਂ ਨੂੰ ਘਰ ਬੈਠਿਆਂ ਆਨਲਾਈਨ ਸੇਵਾਵਾਂ ਦੇਣਾ, ਈਜ਼ੀ ਰਜਿਸਟਰੀਆਂ ਅਤੇ ਹੋਰ ਇਤਿਹਾਸਕ ਕਾਰਜ ਲਾਗੂ ਕੀਤੇ ਹਨ, ਜਿਸ ਦੀ ਪੰਜਾਬ ਨਿਵਾਸੀਆਂ ਨੂੰ ਉਡੀਕ ਸੀ | ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਹਨ ਉਨ੍ਹਾਂ 'ਤੇ ਖਰਾ ਉੱਤਰੇ ਹਨ | ਉਨ੍ਹਾਂ ਨੇ ਕਿਹਾ ਕਿ ਜੇ ਸਿਆਸੀ ਆਗੂ ਅਤੇ ਸਰਕਾਰੀ ਅਫ਼ਸਰ ਨੇ ਕੁਰੱਪਸ਼ਨ ਕੀਤੀ ਹੈ ਤਾਂ ਉਸ ਉੱਪਰ ਕਾਰਵਾਈ ਹੋਈ ਹੈ |