08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਭਾਜਪਾ ਆਗੂ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ 25 ਵਿਰੁੱਧ ਕੇਸ ਦਰਜ

ਅਜੀਤ ਡੈਸਕ 30-03-2026
ਕਪੂਰਥਲਾ, 29 ਮਾਰਚ (ਸਡਾਨਾ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਸ਼ਾਮ ਸੁੰਦਰ ਅਗਰਵਾਲ ਨਾਲ ਥਾਣਾ ਸਿਟੀ ਅਤੇ ਸਿਵਲ ਹਸਪਤਾਲ ਵਿਖੇ ਕੁੱਟਮਾਰ ਹੋਣ ਦੇ ਮਾਮਲੇ ਰੰਬੰਧੀ ਸਿਟੀ ਪੁਲਿਸ ਨੇ 5 ਵਿਅਕਤੀਆਂ ਤੇ ਇਨ੍ਹਾਂ ਦੇ 20 ਦੇ ਕਰੀਬ ਅਣਪਛਾਤੇ ਸਾਥੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ 'ਚ ਸ਼ਾਮ ਸੁੰਦਰ ਅਗਰਵਾਲ ਵਾਸੀ ਗੋਪਾਲ ਪਾਰਕ ਨੇ ਦੱਸਿਆ ਕਿ ਉਹ ਬੀਤੀ 26 ਮਾਰਚ ਨੂੰ ਕੁੱਝ ਹੋਰ ਮੁਹਤਬਰ ਸਾਥੀਆਂ ਦੇ ਨਾਲ ਗਲੀ ਦੇ ਰਸਤੇ ਦੇ ਝਗੜੇ ਸੰਬੰਧੀ ਥਾਣਾ ਸਿਟੀ ਕਪੂਰਥਲਾ ਵਿਖੇ ਗਏ ਸਨ, ਜਿਥੇ ਕਥਿਤ ਦੋਸ਼ੀ ਜੇ. ਕੇ. ਗੁਪਤਾ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ ਤੇ ਉਕਤ ਵਿਅਕਤੀ ਨੇ ਉਸ 'ਤੇ ਨਿੱਜੀ ਹਮਲਾ ਕਰਦਾ ਹੋਏ ਗਲਤ ਸ਼ਬਦਾਵਲੀ ਵਰਤੀ ਤੇ ਉਸ ਉੱਪਰ ਹਮਲਾ ਕਰ ਦਿੱਤਾ | ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਇਲਾਜ ਲਈ ਸਿਵਲ ਹਸਪਤਾਲ ਆਏ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਕਥਿਤ ਦੋਸ਼ੀ ਜੇ. ਕੇ. ਗੁਪਤਾ, ਉਸ ਦਾ ਲੜਕਾ ਪ੍ਰਤੀਕ ਗੁਪਤਾ, ਜਤਿੰਦਰ ਕੁਮਾਰ ਗੁਪਤਾ, ਗੁਰਵਿੰਦਰ ਸਿੰਘ ਤੇ ਨਿਸ਼ਚੇਜੀਤ ਸਿੰਘ ਵਾਸੀ ਜਲੰਧਰ ਨੇ ਆਪਣੇ 20-25 ਸਾਥੀਆਂ ਸਮੇਤ ਉਸ 'ਤੇ ਹਮਲਾ ਕਰਕੇ ਉਸ ਦੀ ਮਾਰਕੁੱਟ ਕੀਤੀ ਤੇ ਪ੍ਰਤੀਕ ਗੁਪਤਾ ਨੇ ਉਸ ਦੇ ਗਲੇ ਵਿਚ ਪਾਈ ਸੋਨੇ ਦੀ ਚੇਨੀ ਝਪਟ ਲਈ | ਉਨ੍ਹਾਂ ਦੱਸਿਆ ਕਿ ਇਹ ਘਟਨਾ ਐਸ. ਐਮ. ਓ. ਦਫ਼ਤਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋਈ ਹੈ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ. ਆਈ. ਮੰਗਲ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਪਿੰਡ ਫੱਤੂ ਚੱਕ ਵਿਖੇ 'ਆਪ' ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ <br/> ਅਗਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਫੈੱਡਰੇਸ਼ਨ ਆਰ. ਸੀ. ਐਫ. ਵਲੋਂ ਡਿਪਟੀ ਚੀਫ਼ ਇੰਜ. ਸੁਰਿੰਦਰਪਾਲ ਸੌਂਧੀ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।