08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮਾਸਟਰ ਰਵਿੰਦਰ ਪਾਲ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ ਅੱਜ

ਅਜੀਤ ਡੈਸਕ 30-03-2026
ਖਲਵਾੜਾ, 29 ਮਾਰਚ (ਮਨਦੀਪ ਸਿੰਘ ਸੰਧੂ)-ਸਰਕਾਰੀ ਹਾਈ ਸਕੂਲ ਪਿੰਡ ਸਾਹਨੀ (ਤਹਿਸੀਲ ਫਗਵਾੜਾ) ਵਿਖੇ 30 ਮਾਰਚ ਨੂੰ ਮਾਸਟਰ ਰਵਿੰਦਰ ਪਾਲ ਏ. ਸੀ. ਟੀ. ਦੀ ਸੇਵਾ ਮੁਕਤੀ ਮੌਕੇ ਵਿਸ਼ੇਸ਼ ਵਿਦਾਇਗੀ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਕੇਵਲ ਲਾਲ ਨੇ ਦੱਸਿਆ ਕਿ ਡਰਾਇੰਗ ਟੀਚਰ ਰਵਿੰਦਰਪਾਲ ਨੇ ਸਿੱਖਿਆ ਵਿਭਾਗ ਪੰਜਾਬ 'ਚ 32 ਸਾਲ ਤੱਕ ਪੂਰੀ ਤਨਦੇਹੀ, ਇਮਾਨਦਾਰੀ ਤੇ ਸਮਰਪਿਤ ਭਾਵਨਾ ਦੇ ਨਾਲ ਸੇਵਾ ਨਿਭਾਈ ਹੈ | ਉਨ੍ਹਾਂ ਆਪਣੇ ਸੇਵਾ ਕਾਲ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਨੂੰ ਸਿਰਫ਼ ਪਾਠ ਪੁਸਤਕਾਂ ਤੱਕ ਹੀ ਸੀਮਤ ਨਹੀਂ ਰੱਖਿਆ, ਸਗੋਂ ਉਨ੍ਹਾਂ 'ਚ ਕਲਾ ਪ੍ਰਤੀ ਰੁਚੀ, ਰਚਨਾਤਮਿਕਤਾ ਤੇ ਅਨੁਸ਼ਾਸਨ ਦੇ ਗੁਣ ਵੀ ਵਿਕਸਿਤ ਕੀਤੇ | ਸਕੂਲ ਦੇ ਕਈ ਵਿਦਿਆਰਥੀਆਂ ਨੇ ਕਲਾ ਮੁਕਾਬਲਿਆਂ 'ਚ ਉਨ੍ਹਾਂ ਦੀ ਰਹਿਨੁਮਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਨੇ ਸਕੂਲ ਦੇ ਵਿਕਾਸ 'ਚ ਵੀ ਅਹਿਮ ਯੋਗਦਾਨ ਪਾਇਆ | ਉਹ ਸਹਿਕਰਮੀਆਂ ਲਈ ਵੀ ਪੇ੍ਰਰਨਾ ਦਾ ਸਰੋਤ ਰਹੇ ਹਨ ਅਤੇ ਨਵੇਂ ਅਧਿਆਪਕਾਂ ਨੂੰ ਸਦਾ ਸਹਿਯੋਗ ਤੇ ਮਾਰਗਦਰਸ਼ਨ ਦਿੱਤਾ | ਵਿਦਾਇਗੀ ਸਮਾਗਮ ਦੌਰਾਨ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦੀ ਲੰਬੀ ਤੇ ਸ਼ਾਨਦਾਰ ਸੇਵਾ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਸੁਨਹਿਰੀ ਭਵਿੱਖ ਲਈ ਸ਼ੁੱਭਇੱਛਾਵਾਂ ਦਿੱਤੀਆਂ ਜਾਣਗੀਆਂ | ਸਕੂਲ ਸਟਾਫ਼ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਮਾਸਟਰ ਰਵਿੰਦਰ ਪਾਲ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਮਾਸਟਰ ਰਵਿੰਦਰ ਪਾਲ ਦੀ ਸਾਦਗੀ ਤੇ ਸੇਵਾ ਭਾਵਨਾ ਹਮੇਸ਼ਾ ਯਾਦ ਰਹੇਗੀ |

ਪਿਛਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਫੈੱਡਰੇਸ਼ਨ ਆਰ. ਸੀ. ਐਫ. ਵਲੋਂ ਡਿਪਟੀ ਚੀਫ਼ ਇੰਜ. ਸੁਰਿੰਦਰਪਾਲ ਸੌਂਧੀ ਦਾ ਸਨਮਾਨ <br/> ਅਗਲੀ ਖ਼ਬਰ ਇੰਟਰਨੈਸ਼ਨਲ ਪਾਵਰਲਿਫ਼ਟਰ ਪ੍ਰਦੀਪ ਘਈ ਭਾਕਿਯੂ ਕਾਦੀਆਂ ਭੁਲੱਥ ਇਕਾਈ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।