08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮੰਡ ਇਲਾਕੇ ਦੇ ਹੜ੍ਹ ਪੀੜਤਾਂ ਵਲੋਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਸੁਖਮਨੀ ਸਾਹਿਬ ਦੇ ਪਾਠ ਦੇ ਪਾਏ ਗਏ ਭੋਗ <br/>

ਅਜੀਤ ਡੈਸਕ 30-03-2026
ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਲਈ ਸੰਤ ਸੀਚੇਵਾਲ ਦਾ ਵਿਸ਼ੇਸ਼ ਸਨਮਾਨ
ਸੁਲਤਾਨਪੁਰ ਲੋਧੀ, 29 ਮਾਰਚ (ਥਿੰਦ)-ਮੰਡ ਇਲਾਕੇ 'ਚ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਅੱਜ ਭੋਗ ਪਾਏ ਗਏ | ਧਾਰਮਿਕ ਸਮਾਗਮ ਦੌਰਾਨ ਇਲਾਕੇ ਦੇ ਪੰਚਾਂ ਤੇ ਸਰਪੰਚਾਂ ਵਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ | ਸਨਮਾਨ ਦੇ ਦੌਰਾਨ ਉਨ੍ਹਾਂ ਦੀ ਹੜ੍ਹਾਂ ਸਮੇਂ ਪਹਿਲੇ ਦਿਨ ਤੋਂ ਨਿਭਾਈ ਗਈ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਸਰਪੰਚ ਪਰਮਜੀਤ ਸਿੰਘ ਬਾਊਪੁਰ ਤੇ ਸਰਪੰਚ ਗੁਰਪ੍ਰੀਤ ਸਿੰਘ ਭੈਣੀ ਕਾਦਰ ਬਖ਼ਸ਼ ਨੇ ਕਿਹਾ ਕਿ ਹੜ੍ਹਾਂ ਦੌਰਾਨ ਇਲਾਕੇ 'ਚ ਭਾਰੀ ਤਬਾਹੀ ਹੋਈ ਸੀ, ਜਿਸ ਨੇ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕਾਂ ਖੋਹ ਲਈਆਂ ਸੀ | ਉਨ੍ਹਾਂ ਦੱਸਿਆ ਕਿ ਪਾਣੀ ਤਾਂ ਇਕ ਮਹੀਨੇ ਵਿਚ ਚਲਾ ਗਿਆ, ਪਰ ਮਗਰੋਂ ਖੇਤਾਂ ਤੇ ਘਰਾਂ 'ਚ ਵੱਡੀ ਮਾਤਰਾ ਵਿਚ ਰੇਤ ਤੇ ਗਾਰ ਜਮਾਂ ਹੋਣ ਕਾਰਨ ਕਿਸਾਨਾਂ ਲਈ ਮੁੜ ਖੇਤੀ ਕਰਨਾ ਵੱਡੀ ਚੁਨੌਤੀ ਬਣ ਗਿਆ ਸੀ | ਉਨ੍ਹਾਂ ਨੇ ਸੰਤ ਸੀਚੇਵਾਲ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹਾਂ ਦੇ ਮੁਸ਼ਕਿਲ ਸਮੇਂ ਦੌਰਾਨ ਉਨ੍ਹਾਂ ਨੇ ਇਲਾਕੇ ਦੀ ਬਾਂਹ ਫੜੀ ਅਤੇ ਵੱਡੀ ਮਦਦ ਕੀਤੀ | ਕਿਸਾਨ ਸੁਖਵਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਹੜ੍ਹਾਂ ਦੀ ਤਬਾਹੀ ਦੇਖ ਕੇ ਉਸ ਨੇ ਇਕ ਸਮੇਂ ਉਮੀਦ ਛੱਡ ਦਿੱਤੀ ਸੀ ਕਿ ਇਸ ਸਾਲ ਖੇਤਾਂ 'ਚ ਫ਼ਸਲ ਬੀਜ ਸਕੇਗਾ | ਪਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਦਿਨ-ਰਾਤ ਚੱਲੀ ਕਾਰਸੇਵਾ ਨਾਲ ਨਾ ਸਿਰਫ਼ ਉਸ ਦਾ, ਸਗੋਂ ਕਈ ਹੋਰ ਛੋਟੇ ਕਿਸਾਨਾਂ ਦਾ ਹੌਸਲਾ ਵਧਿਆ ਅਤੇ ਉਹ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕੇ | ਉਨ੍ਹਾਂ ਕਿਹਾ ਕਿ ਹੁਣ ਲਗਪਗ 250 ਏਕੜ ਜ਼ਮੀਨ ਮੁੜ ਫ਼ਸਲਾਂ ਨਾਲ ਲਹਿਰਾ ਰਹੀ ਹੈ, ਜਿਥੇ ਕੁੱਝ ਮਹੀਨੇ ਪਹਿਲਾਂ ਸਿਰਫ਼ ਰੇਤ ਤੇ ਗਾਰ ਹੀ ਸੀ | ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਲਾਕੇ 'ਚ ਹੋਰ 10 ਖੇਤ ਖੇਤੀ ਲਈ ਤਿਆਰ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅੱਜ 6 ਹੋਰ ਕਿਸਾਨਾਂ ਦੇ ਖੇਤਾਂ 'ਚ ਮੱਕੀ ਦੀ ਬਿਜਾਈ ਕਰਵਾਈ ਗਈ ਹੈ ਅਤੇ ਉਨ੍ਹਾਂ ਦਾ ਯਤਨ ਹੈ ਕਿ ਹਰ ਉਸ ਕਿਸਾਨ ਤੱਕ ਪਹੁੰਚ ਕੀਤੀ ਜਾਵੇ, ਜਿਸ ਦੀ ਜ਼ਮੀਨ ਹੜ੍ਹਾਂ ਕਾਰਨ ਪ੍ਰਭਾਵਿਤ ਹੋਈ ਹੈ | ਪਿੰਡ ਭੈਣੀ ਕਾਦਰ ਬਖ਼ਸ਼ 'ਚ ਕਰਵਾਏ ਸਮਾਗਮ 'ਚ ਜਸਵੀਰ ਸਿੰਘ, ਮੇਜਰ ਸਿੰਘ, ਬੱਗਾ ਸਮੇਤ ਇਲਾਕੇ ਦੇ ਕਈ ਪੰਚ-ਸਰਪੰਚ ਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਰਹੀ |

ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਦੋਪਹੀਆ ਵਾਹਨ ਚੋਰ ਗਰੋਹ ਦੇ 4 ਮੈਂਬਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।