16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਲੜਕੀਆਂ ਦੀ ਟੀਮ ਲਈ ਕ੍ਰਿਕਟ ਟਰਾਇਲ 29 ਨੂੰ -ਕ੍ਰਿਸ਼ਨ ਲਾਲ ਸਰਾਫ਼

ਅਜੀਤ ਡੈਸਕ 27-03-2026
ਕਪੂਰਥਲਾ, 26 ਮਾਰਚ (ਸਡਾਨਾ)-ਕਪੂਰਥਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਲਾਲ ਸਰਾਫ਼ ਤੇ ਜਨਰਲ ਸਕੱਤਰ ਹਰੀਸ਼ ਪਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਲੜਕੀਆਂ ਦੇ ਕ੍ਰਿਕਟ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਜਿਸ ਤਹਿਤ ਲੜਕੀਆਂ ਦੇ ਕ੍ਰਿਕਟ ਟਰਾਇਲ 29 ਮਾਰਚ ਨੂੰ ਸਵੇਰੇ 9:30 ਵਜੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਲਏ ਜਾ ਰਹੇ ਹਨ | ਪ੍ਰਧਾਨ ਕ੍ਰਿਸ਼ਨ ਲਾਲ ਸਰਾਫ਼ ਨੇ ਦੱਸਿਆ ਕਿ ਉਮਰ ਹੱਦ ਅੰਡਰ-14, 15 ਤੇ 19 ਤੋਂ ਇਲਾਵਾ ਸੀਨੀਅਰ ਵਰਗ ਦੇ ਕ੍ਰਿਕਟ ਟੂਰਨਾਮੈਂਟ ਲਈ ਟਰਾਇਲ ਲਏ ਜਾਣਗੇ | ਉਨ੍ਹਾਂ ਕਿਹਾ ਕਿ ਇਸ 'ਚ ਭਾਗ ਲੈਣ ਵਾਲੇ ਖਿਡਾਰੀ ਆਪਣਾ ਆਧਾਰ ਕਾਰਡ, ਸਕੂਲ ਸਰਟੀਫਿਕੇਟ ਤੇ ਜਨਮ ਸਰਟੀਫਿਕੇਟ ਤੇ ਇਨ੍ਹਾਂ ਦੀਆਂ ਫੋਟੋ ਕਾਪੀਆਂ ਸਮੇਤ ਦੋ ਪਾਸਪੋਰਟ ਸਾਈਜ਼ ਫ਼ੋਟੋਆਂ ਵੀ ਆਪਣੇ ਨਾਲ ਲੈ ਕੇ ਆਉਣ | ਉਨ੍ਹਾਂ ਦੱਸਿਆ ਕਿ ਇਹ ਟਰਾਇਲ ਪੀ. ਸੀ. ਏ. ਦੇ ਸਿਲੈਕਟਰ ਵਿਨੋਦ ਭਾਰਤ, ਗਗਨਦੀਪ ਗੋਪੀ, ਜਸਵੰਤ ਸਿੰਘ, ਧਰਮਪਾਲ ਵਸ਼ਿਸ਼ਟ, ਮਨਿੰਦਰ ਸਿੰਘ ਪੱਪੀ ਤੇ ਨਰੇਸ਼ ਭਾਰਤੀ ਦੀ ਦੇਖ-ਰੇਖ ਹੇਠ ਹੋਣਗੇ |

ਪਿਛਲੀ ਖ਼ਬਰ ਸਾਬਕਾ ਸਰਪੰਚ ਮੋਹਨ ਸਿੰਘ ਡਾਲਾ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਅਲਵਿਦਾ <br/> ਅਗਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗ੍ਰੇਟਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਬੇਗੋਵਾਲ ਨੂੰ ਹੈਾਡਵਾਸ਼ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।