16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਰੋਟਰੀ ਕਲੱਬ ਬੇਗੋਵਾਲ ਗ੍ਰੇਟਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਬੇਗੋਵਾਲ ਨੂੰ ਹੈਾਡਵਾਸ਼ ਭੇਟ <br/>

ਅਜੀਤ ਡੈਸਕ 27-03-2026
ਬੇਗੋਵਾਲ, 26 ਮਾਰਚ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਗ੍ਰੇਟਰ ਨੇ ਡਿਸਟਿ੍ਕਟ ਗਲੋਬਲ ਗਰਾਊਾਡ ਤਹਿਤ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਸਰਕਾਰੀ ਐਲੀਮੈਂਟਰੀ ਸਕੂਲ ਬੇਗੋਵਾਲ ਵਿਖੇ ਹੈਂਡਵਾਸ਼ ਸਟੇਸ਼ਨ ਲਗਾਇਆ | ਇਸ ਹੈਂਡ ਵਾਸ਼ ਸਟੇਸ਼ਨ ਲੱਗਣ ਨਾਲ ਸਕੂਲ ਦੇ ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਧੋਣ ਦੀ ਸਮੱਸਿਆ ਨਹੀਂ ਆਵੇਗੀ | ਇਸ ਮੌਕੇ ਸੀਨੀਅਰ ਰੋਟੇਰੀਅਨ ਹੈੱਡਮਾਸਟਰ ਵਿੱਦਿਆ ਸਾਗਰ ਨੇ ਪਾਸਟ ਡਿਸਟਿ੍ਕਟ ਗਵਰਨਰ ਉਪਕਾਰ ਸਿੰਘ ਸੇਠੀ ਤੇ ਪਾਸਟ ਡਿਸਟਿ੍ਕਟ ਗਵਰਨਰ ਡਾ. ਸਰਬਜੀਤ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਕਲੱਬ ਨੂੰ ਇਹ ਸਥਾਈ ਪ੍ਰਾਜੈਕਟ ਮਿਲਿਆ ਹੈ | ਇਸ ਮੌਕੇ ਬੱਚਿਆਂ ਦੇ ਹੱਥ ਧੋਣ ਲਈ ਇਕ ਸਾਲ ਦਾ ਸਾਬਣ ਵੀ ਮੁਹੱਈਆ ਕਰਵਾਇਆ | ਸੈਂਟਰ ਹੈੱਡ ਟੀਚਰ ਰਣਜੀਤ ਸਿੰਘ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਹੈੱਡਮਾਸਟਰ ਵਿੱਦਿਆ ਸਾਗਰ ਜੀ, ਬਲਜਿੰਦਰ ਗਾਂਧੀ ਜੁਆਇੰਟ ਸੈਕਟਰੀ, ਰੂਪ ਸਿੰਘ ਖਾਸਰੀਆ ਸਕੱਤਰ, ਬਲਵਿੰਦਰ ਸਿੰਘ ਬਰਿਆਰ, ਭੁਪਿੰਦਰ ਸਿੰਘ ਰਾਜੂ, ਰਣਜੀਤ ਸਿੰਘ, ਧਰਮਪਾਲ ਸਰਾਫ਼, ਚੇਤਨ ਢੀਂਗਰਾ, ਮਲਕੀਤ ਸਿੰਘ ਜੇਈ, ਮਹਿੰਦਰ ਸਿੰਘ ਲੈਬ ਟੈਕਨੀਸ਼ੀਅਨ ਬੇਗੋਵਾਲ, ਸੈਂਟਰ ਹੈੱਡ ਟੀਚਰ ਰਣਜੀਤ ਸਿੰਘ, ਜਸਵਿੰਦਰ ਕੌਰ ਕੁਲਵਿੰਦਰ ਕੌਰ, ਅਨੀਤਾ ਰਾਣੀ, ਸੁਖਵਿੰਦਰ ਸਿੰਘ, ਅਮਰਜੀਤ ਕੌਰ, ਆਸ਼ਾ ਰਾਣੀ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੜਕੀਆਂ ਦੀ ਟੀਮ ਲਈ ਕ੍ਰਿਕਟ ਟਰਾਇਲ 29 ਨੂੰ -ਕ੍ਰਿਸ਼ਨ ਲਾਲ ਸਰਾਫ਼ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।