ਭੁਲੱਥ, 26 ਮਾਰਚ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਦੁਕਾਨਦਾਰਾਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੀਟਿੰਗ ਕੀਤੀ ਗਈ | ਇਹ ਮੀਟਿੰਗ 'ਆਪ' ਆਗੂ ਚੇਅਰਮੈਨ ਟਰੇਡ ਵਿੰਗ (ਵਪਾਰ ਮੰਡਲ) ਲਕਸ਼ ਚੌਧਰੀ ਦੀ ਅਗਵਾਈ ਹੇਠ ਮੇਨ ਬਾਜ਼ਾਰ ਭੁਲੱਥ ਵਿਖੇ ਹੋਈ ਜਿਥੇ ਵੱਡੀ ਗਿਣਤੀ ਦੁਕਾਨਦਾਰਾਂ ਸ਼ਾਮਿਲ ਹੋਏ | ਮੀਟਿੰਗ ਵਿਚ ਦੁਕਾਨਦਾਰਾਂ ਦੀ ਮੁਸ਼ਕਿਲ ਸੁਣਨ ਤਹਿਸੀਲਦਾਰ ਭੁਲੱਥ ਵਰਿੰਦਰ ਭਾਟੀਆ, ਐੱਸ. ਡੀ. ਓ. ਪਾਵਰਕਾਮ ਕੁਲਤਾਰ ਸਿੰਘ, ਜੀ. ਐੱਸ. ਟੀ. ਵਿਭਾਗ ਤੋਂ ਸ਼ਿਵਾਨੀ ਗਿੱਲ, ਸੀਵਰੇਜ ਬੋਰਡ ਤੇ ਨਗਰ ਪੰਚਾਇਤ ਦੇ ਕਰਮਚਾਰੀ ਹਾਜ਼ਰ ਹੋਏ ਅਤੇ ਉਨ੍ਹਾਂ ਵਲੋਂ ਦੁਕਾਨਦਾਰਾਂ ਦੀ ਮੁਸ਼ਕਿਲਾਂ ਸੁਣੀਆਂ ਗਈਆਂ | ਇਸ ਮੌਕੇ ਦੁਕਾਨਦਾਰਾਂ ਦੀ ਮੁੱਖ ਮੁਸ਼ਕਿਲ ਬਿਜਲੀ ਤਾਰਾਂ ਦੀ ਮੁਰੰਮਤ ਅਤੇ ਪਾਣੀ ਨਿਕਾਸੀ ਸਮੱਸਿਆ ਰਹੀ | ਜਿਸ 'ਤੇ ਸੰਬੰਧਿਤ ਵਿਭਾਗਾਂ ਨੇ ਭਰੋਸਾ ਦਿੱਤਾ ਕਿ ਜਲਦ ਇਹ ਸਮੱਸਿਆਵਾਂ ਹੱਲ ਹੋਣਗੀਆਂ | ਇਸ ਮੌਕੇ ਲਕਸ਼ ਚੌਧਰੀ ਨੇ ਦੁਕਾਨਦਾਰਾਂ ਦਾ ਜਿਥੇ ਧੰਨਵਾਦ ਕੀਤਾ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਕਿ ਜਲਦ ਦੁਕਾਨਦਾਰਾਂ ਦੀ ਮੁਸ਼ਕਿਲਾਂ ਹੱਲ ਹੋਣਗੀਆਂ | ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਵਪਾਰੀਆਂ ਦੇ ਸਮੱਸਿਆਵਾਂ ਹੱਲ ਕਰਨ ਦੇ ਆਦੇਸ਼ਾਂ 'ਤੇ ਉਪਰਾਲਿਆਂ ਤੋਂ ਵਪਾਰੀ ਸਮਾਜ ਖ਼ੁਸ਼ ਹੈ | ਇਸ ਮੌਕੇ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਬਾਬਾ ਦੀਪਕ ਸ਼ਾਹ, ਕੌਂਸਲਰ ਲਵ ਚੌਧਰੀ, ਟਰੇਡ ਵਿੰਗ ਦੇ ਮੈਂਬਰ ਪੁਸ਼ਕਰ ਭਾਟੀਆ, ਅਰਸ਼ ਕਪੂਰ, ਸੁਦੇਸ਼ ਦੱਤਾ, ਗੁਰਦੇਵ ਸਿੰਘ, ਰਾਹੁਲ ਮਿਗਲਾਨੀ, ਦੀਪਕ ਅਰੋੜਾ ਤੋਂ ਇਲਾਵਾ ਦੁਕਾਨਦਾਰ ਡਾ. ਪਵਨ ਢੱਲ, ਪੰਕਜ ਅਰੋੜਾ, ਸੁਨੀਲ ਭਾਟੀਆ, ਪਵਨ ਸਹਿਗਲ, ਜਤਿਨ ਚੌਧਰੀ, ਸੰਦੀਪ ਕੰਡਾ, ਨਰੇਸ਼ ਨੰਦਾ, ਰਮੇਸ਼ ਸਹਿਗਲ, ਰਿੱਕੀ ਫ਼ਰੀਦ ਗਾਰਮੈਂਟਸ, ਲਵੀ ਢੱਲ, ਸਤਨਾਮ ਸਿੰਘ, ਅਰੁਣ ਖੁੱਲਰ, ਸਤੀਸ਼ ਕੁਮਾਰ, ਨਵੀ ਬੱਬਰ, ਅਸ਼ਵਨੀ ਚਾਵਲਾ, ਕਰਨ ਨੰਦਾ, ਬਲਜੀਤ ਸਿੰਘ ਸਹਿਗਲ, ਅਰੁਣ ਅਰੋੜਾ, ਨਵੀਨ ਅਰੋੜਾ, ਅਨਿਲ ਦੱਤਾ, ਰਾਮ ਰਤਨ ਸ਼ਰਮਾ, ਮੋਹਨ ਲਾਲ ਡੰਗ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਨਰੂਲਾ, ਸਹਿਗਲ ਸਾਉਂਡ, ਰੋਹਿਤ ਖੁਰਾਣਾ, ਪ੍ਰਦੀਪ ਕੁਮਾਰ, ਸੋਨੀ ਸਤਨਾਮ ਸਵੀਟਸ, ਕਸ਼ਮੀਰੀ ਲਾਲ ਬਹਿਲ, ਰਿੰਕੂ ਸਹਿਗਲ, ਗੋਲਡੀ ਸਹਿਗਲ, ਲਖਵਿੰਦਰ ਸਿੰਘ, ਰਾਹੁਲ ਸੱਭਰਵਾਲ, ਯਸ਼ਪਾਲ ਵਧਾਵਨ ਤੇ ਹੋਰ ਹਾਜ਼ਰ ਸਨ |