28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਟੀ.ਬੀ. ਇੱਕ ਗੰਭੀਰ ਬਿਮਾਰੀ ਹੈ, ਲੇਕਿਨ ਸਮੇਂ ਸਿਰ ਇਲਾਜ ਕਰਵਾ ਕੇ ਮਰੀਜ਼ ਤੰਦਰੁਸਤ ਹੋ ਸਕਦੈ-ਅੰਮਿ੍ਤਪਾਲ ਕੌਰ <br/>

ਅਜੀਤ ਡੈਸਕ 26-03-2026
ਭੁਲੱਥ, 25 ਮਾਰਚ (ਮੇਹਰ ਚੰਦ ਸਿੱਧੂ)-ਟੀ.ਬੀ. ਇੱਕ ਗੰਭੀਰ ਬਿਮਾਰੀ ਹੈ, ਲੇਕਿਨ ਇਸ ਬਿਮਾਰੀ ਤੋਂ ਪੀੜਤ ਮਰੀਜ਼ ਇਸ ਦਾ ਸਮੇਂ ਸਿਰ ਇਲਾਜ ਕਰਵਾ ਕੇ ਤੰਦਰੁਸਤ ਹੋ ਸਕਦਾ ਹੈ | ਇਹ ਪ੍ਰਗਟਾਵਾ ਕਰਦਿਆਂ ਡਾ. ਅੰਮਿ੍ਤਪਾਲ ਕੌਰ ਐਮ.ਡੀ. ਪਲਮੋਨਰੀ ਮੈਡੀਸਨ ਅੰਮਿ੍ਤ ਹੈਲਥ ਕੇਅਰ ਭੁਲੱਥ ਨੇ ਵਿਸ਼ਵ ਟੀ ਬੀ ਦਿਵਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਟਿਊਬਰਕੁਲੋਸਿਸ ਇੱਕ ਸੰਕਰਮਣਕ ਰੋਗ ਹੈ, ਜੋ ਮਾਈਕੋ ਬੈਕਟੀਰੀਅਮ ਟਿਊਬਰਕੁਲੋਸਿਸ ਬੈਕਟੀਰੀਆ ਕਰਕੇ ਹੁੰਦਾ ਹੈ, ਇਹ ਰੋਗ ਮੁੱਖ ਤੌਰ ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਸਰੀਰ ਦੇ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ | ਉਨ੍ਹਾਂ ਕਿਹਾ ਕਿ 24 ਮਾਰਚ 1882 ਨੂੰ ਡਾਕਟਰ ਰਾਬਰਟ ਨੇ ਟਿਊਬਰਕੁਲੋਸਿਸ ਬੈਕਟੀਰੀਆ ਦੀ ਖੋਜ ਕੀਤੀ ਸੀ, ਜਿਸ ਕਰਕੇ ਇਸ ਦਿਨ ਨੂੰ ਵਿਸ਼ਵ ਟੀ.ਬੀ. ਦਿਵਸ ਵਜੋਂ ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਟੀ.ਬੀ. ਦੁਨੀਆ ਭਰ ਵਿਚ ਮੌਤਾਂ ਦਾ ਇੱਕ ਵੱਡਾ ਕਾਰਨ ਹੈ | ਉਨ੍ਹਾਂ ਕਿਹਾ ਕਿ ਇਹ ਬਿਮਾਰੀ ਬਿਲਕੁਲ ਠੀਕ ਹੋ ਸਕਦੀ ਹੈ, ਜੇਕਰ ਸਮੇਂ ਸਿਰ ਇਲਾਜ ਕਰਵਾਇਆ ਜਾਵੇ | ਉਨ੍ਹਾਂ ਦੱਸਿਆ ਕਿ ਟੀ.ਬੀ. ਹਵਾ ਰਾਹੀਂ ਫੈਲਣ ਵਾਲੀ ਬਿਮਾਰੀ ਹੈ, ਕਿਉਂਕਿ ਜਦੋਂ ਕੋਈ ਇਸ ਬਿਮਾਰੀ ਤੋਂ ਪੀੜਿਤ ਮਰੀਜ਼ ਖੰਘਦਾ ਹੈ ਜਾਂ ਛਿੱਕਦਾ ਹੈ ਤੇ ਜਾਂ ਫਿਰ ਬੋਲਣ ਸਮੇਂ ਇਹ ਬੈਕਟੀਰੀਆ ਹਵਾ ਰਾਹੀਂ ਦੂਜਿਆਂ ਤੱਕ ਪਹੁੰਚ ਜਾਂਦੇ ਹਨ | ਇਸ ਦੇ ਲੱਛਣ ਵੀ ਕੁਝ ਆਮ ਹੁੰਦੇ ਹਨ, ਉਨ੍ਹਾਂ ਦੱਸਿਆ ਕਿ ਜੇਕਰ ਮਰੀਜ਼ ਨੂੰ ਲੰਬੇ ਸਮੇਂ ਤੱਕ ਖਾਂਸੀ ਤਿੰਨ ਹਫ਼ਤੇ ਤੋਂ ਵੱਧ ਰਹਿੰਦੀ ਹੈ ਜਾਂ ਫਿਰ ਮਰੀਜ਼ ਨੂੰ ਖਾਂਸੀ ਦੌਰਾਨ ਖ਼ੂਨ ਆਉਣਾ, ਛਾਤੀ ਵਿਚ ਦਰਦ, ਭੁੱਖ ਘੱਟ ਜਾਣਾ ਤੇ ਵਜ਼ਨ ਵਿਚ ਗਿਰਾਵਟ ਤੇ ਰਾਤ ਸਮੇਂ ਮਰੀਜ਼ ਨੂੰ ਪਸੀਨਾ ਆਉਣਾ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣਾ ਇਹ ਟੀ.ਬੀ. ਦੇ ਮਰੀਜ਼ਾਂ ਦੇ ਲੱਛਣ ਪਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਬੇਸ਼ੱਕ ਟੀ.ਬੀ. ਇੱਕ ਗੰਭੀਰ ਬਿਮਾਰੀ ਹੈ, ਲੇਕਿਨ ਸਮੇਂ ਸਿਰ ਇਸਦਾ ਮਾਹਿਰ ਡਾਕਟਰਾਂ ਪਾਸੋਂ ਚੈੱਕਅਪ ਕਰਵਾ ਕੇ ਇਲਾਜ ਸੰਭਵ ਹੈ, ਸਮੇਂ ਸਿਰ ਕਰਵਾਇਆ ਇਲਾਜ ਟੀ.ਬੀ. ਨੂੰ ਜਲਦ ਹਰਾ ਸਕਦਾ ਹੈ |

ਪਿਛਲੀ ਖ਼ਬਰ ਵਿਸ਼ਵ ਟੀ.ਬੀ. ਦਿਵਸ ਮੌਕੇ ਸਿਵਲ ਹਸਪਤਾਲ ਵਿਖੇ ਲਗਾਇਆ ਜਾਗਰੂਕਤਾ ਸੈਮੀਨਾਰ <br/> ਅਗਲੀ ਖ਼ਬਰ ਗਗਨਦੀਪ ਖ਼ੁਦਕੁਸ਼ੀ ਮਾਮਲਾ ਪੰਜਾਬ ਦੀ ਅਸਲ ਹਕੀਕਤ ਬਿਆਨ ਕਰਦਾ ਹੈ-ਤੱਖਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।