ਭੁਲੱਥ, 25 ਮਾਰਚ (ਮਨਜੀਤ ਸਿੰਘ ਰਤਨ)-ਗਗਨਦੀਪ ਜਿਸ ਨੇ ਕਿ ਮੰਤਰੀ ਦੀਆਂ ਧੱਕੇਸ਼ਾਹੀਆਂ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕੀਤੀ ਹੈ ਜੋ ਕਿ ਪੰਜਾਬ ਦੀ ਸਿਆਸਤ ਵਾਸਤੇ ਪੰਜਾਬ ਦੇ ਸਭਿਆਚਾਰ ਵਾਸਤੇ ਬਹੁਤ ਮਾੜੀ ਗੱਲ ਤੇ ਇਹ ਮਾਮਲਾ ਪੰਜਾਬ ਦੀ ਹਕੀਕਤ ਬਿਆਨ ਕਰਦਾ ਹੈ | ਇਹ ਪ੍ਰਗਟਾਵਾ ਹਲਕਾ ਭੁਲੱਥ ਤੋਂ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਨੇ ਇਕ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਇਹ ਇਕ ਇਕੱਲੀ ਤਰਨ ਤਾਰਨ ਦੀ ਜਾਂ ਮਾਝੇ ਦੀ ਦੀ ਗੱਲ ਨਹੀਂ ਸਾਰੇ ਪੰਜਾਬ 'ਚ ਹੀ ਇਹ ਹਾਲਾਤ ਬਣੇ ਹੋਏ ਹਨ ਤੇ ਅਫ਼ਸਰਾਂ ਨੂੰ ਇਸੇ ਤਰ੍ਹਾਂ ਹੀ ਬਲੈਕਮੇਲ ਕਰਕੇ ਡਰਾ ਧਮਕਾ ਕੇ ਕੰਮ ਕਰਾਏ ਜਾ ਰਹੇ ਹਨ | ਹਰ ਥਾਂ 'ਤੇ ਇਹੋ ਹੀ ਹਾਲਾਤ ਹਨ | ਉਨ੍ਹਾਂ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਇਹਦੀ ਜਾਂਚ ਦਾ ਕੋਈ ਮਾਮਲਾ ਹੀ ਨਹੀਂ ਇਹਦੇ ਵਿਚ ਗਗਨਦੀਪ ਸਪੱਸ਼ਟ ਕਹਿ ਰਿਹਾ ਹੈ ਕਿ ਮੈਂ ਲਾਲਜੀਤ ਭੁੱਲਰ ਤੋਂ ਦੁਖੀ ਹੋ ਕੇ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ | ਇਸ ਦੀ ਜੋ ਵੀਡੀਓ ਹੈ ਨੈੱਟ ਤੇ ਅਤੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ ਅਤੇ ਹੁਣ ਇਸ ਦੀ ਜਾਂਚ ਦੀ ਕਿਹੜੀ ਗੱਲ ਰਹਿ ਜਾਂਦੀ ਹੈ |