ਢਿਲਵਾਂ, 25 ਮਾਰਚ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਮੰਦਿਰ ਪ੍ਰਬੰਧਕ ਕਮੇਟੀ ਮਾਂਗੇਵਾਲ ਵੱਲ ਸਮੂਹ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 28ਵਾਂ ਸਾਲਾਨਾ ਜੋਤਿ ਸਮਾਗਮ ਮਾਤਾ ਵੈਸ਼ਨੋ ਦੇਵੀ ਮੰਦਿਰ ਮਾਂਗੇਵਾਲ ਵਿਖੇ ਸ਼ਰਧਾਪੂਰਵਕ ਮਨਾਇਆ ਗਿਆ | ਮੁੱਖ ਸੇਵਾਦਾਰ ਸਵਿੰਦਰ ਪਾਲ ਸੁਖੀਜਾ, ਵਿਸ਼ਾਲ ਸੁਖੀਜਾ, ਬੱਬੂ ਸੁਖੀਜਾ, ਰਿੰਕੂ ਸੁਖੀਜਾ ਨੇ ਦੱਸਿਆ ਕਿ ਅੱਜ ਸਵੇਰੇ ਮਾਤਾ ਚਿੰਤਪੁਰਨੀ ਜੀ ਦੀ ਪਵਿੱਤਰ ਜੋਤਿ ਦਾ ਪਿੰਡ ਮਾਂਗੇਵਾਲ ਵਿਖੇ ਬੈਂਡ ਵਾਜਿਆਂ ਨਾਲ ਸਵਾਗਤ ਕੀਤਾ ਗਿਆ | ਉਪਰੰਤ ਰਾਮ ਭਜਨ ਮੰਡਲੀ ਢਿਲਵਾਂ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ | ਮਾਤਾ ਜੀ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ | ਇਸ ਮੌਕੇ ਮੁੱਖ ਸੇਵਾਦਾਰ ਸਵਿੰਦਰ ਪਾਲ ਸੁਖੀਜਾ, ਜੋਗਿੰਦਰ ਪਾਲ ਸ਼ਰਮਾ, ਮੱਖਣ ਸਿੰਘ, ਮਨਜਿੰਦਰ ਸਿੰਘ, ਅਮਿਤ ਅਰੋੜਾ ਬੱਬੂ ਸੁਖੀਜਾ, ਰਿੰਕੂ ਸੁਖੀਜਾ, ਜੈ ਪਾਲ ਸੁਖੀਜਾ, ਹਰੀਸ਼ ਕੁਮਾਰ, ਸਾਹਿਲ ਸੁਖੀਜਾ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |