28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਹਿੰਦੀ ਅਖ਼ਬਾਰ ਦੇ ਪੱਤਰਕਾਰ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕੀਤਾ <br/>

ਅਜੀਤ ਡੈਸਕ 26-03-2026
ਫਗਵਾੜਾ, 25 ਮਾਰਚ (ਹਰਜੋਤ ਸਿੰਘ ਚਾਨਾ)-ਅੱਜ ਦੇਰ ਰਾਤ ਮੁਹੱਲਾ ਭਗਤਪੁਰਾ ਵਿਖੇ ਇੱਕ ਹਿੰਦੀ ਅਖ਼ਬਾਰ ਦੇ ਪੱਤਰਕਾਰ 'ਤੇ ਐਕਟਿਵਾ ਸਵਾਰ ਤਿੰਨ ਨੌਜਵਾਨਾਂ ਨੇ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੱਤਰਕਾਰ ਅਮਰ ਕਿਸ਼ੋਰ ਪਾਸੀ ਪੁੱਤਰ ਜੁਗਲ ਕਿਸ਼ੋਰ ਪਾਸੀ ਵਾਸੀ ਮੁਹੱਲਾ ਭਗਤਪੁਰਾ ਦਾ ਰਹਿਣ ਵਾਲਾ ਹੈ ਤੇ ਉਹ ਅੱਜ ਸ਼ਾਮ ਆਪਣੇ ਬੱਚਿਆਂ ਨਾਲ ਘਰ ਤੋਂ ਬਾਹਰ ਜਦੋਂ ਨਿਕਲਿਆ ਤੇ ਗੱਡੀ ਕੋਲ ਪੁੱਜਾ ਤਾਂ ਪਿੱਛੋਂ ਐਕਟਿਵਾ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਉਸਦੇ ਸਿਰ ਤੇ ਗੰਭੀਰ ਸੱਟਾਂ ਮਾਰੀਆ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਦੌਰਾਨ ਪਾਸੀ ਦਾ ਇੱਕ ਦੋਸਤ ਦਵਿੰਦਰ ਕੁਮਾਰ ਟਿੰਨੀ ਵੀ ਮੌਕੇ 'ਤੇ ਆ ਗਿਆ ਤੇ ਉਸ ਨੇ ਹਮਲਾਵਰਾਂ ਨੂੰ ਉੱਥੋਂ ਭਜਾਇਆ ਤੇ ਪਾਸੀ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ | ਘਟਨਾ ਦੀ ਸੂਚਨਾ ਮਿਲਦੇ ਸਾਰ ਐਸ.ਐਚ.ਓ ਸਤਨਾਮਪੁਰਾ ਗੁਰਨਾਮ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ | ਦੱਸਿਆ ਜਾ ਰਿਹਾ ਹੈ ਕਿ ਪਾਸੀ ਵਲੋਂ ਕਿਸੇ ਮਾਮਲੇ ਸਬੰਧੀ ਦੋ ਧਿਰਾਂ ਦੇ ਰਾਜ਼ੀਨਾਮੇ 'ਚ ਭੂਮਿਕਾ ਨਿਭਾਈ ਗਈ ਸੀ ਜਿਸ 'ਚ ਇੱਕ ਧਿਰ ਦਾ ਮਨ ਬਹੁਤਾ ਖ਼ੁਸ਼ ਨਹੀਂ ਸੀ ਤੇ ਉਸ ਨੂੰ ਧਮਕੀਆਂ ਵੀ ਆਈਆਂ ਸਨ ਤੇ ਇਸ ਸਬੰਧ 'ਚ ਉਨ੍ਹਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ ਪਰ ਇਸਦੇ ਬਾਵਜੂਦ ਅੱਜ ਸ਼ਾਮ ਉਸ 'ਤੇ ਹਮਲਾ ਹੋ ਗਿਆ | ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਵਲੋਂ ਹਮਲਾਵਰ ਨੂੰ ਜਦੋਂ ਰੋਕਿਆ ਤਾਂ ਉਸ ਨੇ ਰਿਵਾਲਵਰ ਵੀ ਕੱਢਿਆ ਤੇ ਉਸਨੂੰ ਧਮਕਾਇਆ | ਐਸ.ਐਚ.ਓ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਬਿਆਨ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਤਿਆਰ ਕੀਤੀ 16 ਡੱਬਿਆਂ ਵਾਲੀ ਪਹਿਲੀ ਵੰਦੇ ਭਾਰਤ ਟਰੇਨ <br/> ਅਗਲੀ ਖ਼ਬਰ ਥਾਣੇ ਅੱਗੇ ਧਰਨੇ 'ਤੇ ਪੁੱਜੇ ਵਿਅਕਤੀ ਵਲੋਂ ਕੇਸ ਵਾਪਿਸ ਨਾ ਲੈਣ ਦੀ ਸੂਰਤ 'ਚ ਮਿ੍ਤਕ ਰਵੀ ਦੇ ਵਾਰਸਾਂ ਨੂੰ ਜਾਨ ਤੋਂ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।