02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਵਿਖੇ 37ਵਾਂ ਸਾਲਾਨਾ ਸਮਾਗਮ ਕੱਲ੍ਹ <br/>

ਅਜੀਤ ਡੈਸਕ 07-03-2026
ਫਗਵਾੜਾ, 6 ਮਾਰਚ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਤੇ ਸੰਗੀਤ ਅਕੈਡਮੀ ਸਪਰੋੜ ਵਿਖੇ ਇਲਾਕੇ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਸਦਕਾ 37ਵਾਂ ਸਾਲਾਨਾ ਧਾਰਮਿਕ ਸਮਾਗਮ 8 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਆਸ਼ਰਮ ਦੇ ਮੈਨਜਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੁਪਹਿਰ 2:30 ਵਜੇ ਤੱਕ ਕੀਰਤਨ ਦਰਬਾਰ ਸਜੇਗਾ | ਪਹੁੰਚ ਰਹੇ ਵੱਖ-ਵੱਖ ਸੰਤ ਮਹਾਪੁਰਖਾਂ 'ਚ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਹਜੂਰ ਸਾਹਿਬ ਨਾਂਦੇੜ ਵਾਲੇ, ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ, ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਪੰਡਵਾ ਵਾਲੇ, ਸੰਤ ਬਾਬਾ ਤਲਵਿੰਦਰ ਸਿੰਘ ਪਰਮੇਸ਼ਰ ਭੋਗਪੁਰ, ਸੰਤ ਬਾਬਾ ਤੀਰਥ ਸਿੰਘ 8ਵੀਂ ਅੰਸ ਬੰਸ ਭਾਈ ਜੀਵਨ ਸਿੰਘ ਤੋਂ ਇਲਾਵਾ ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ, ਭਾਈ ਸਨਬੀਰ ਸਿੰਘ ਜਲੰਧਰ, ਬਾਬਾ ਸੂਬਾ ਸਿੰਘ ਤੇ ਸ਼ਮਸ਼ੇਰ ਸਿੰਘ ਚੰਦੂਆਣਾ ਸਾਹਿਬ, ਭਾਈ ਜੈਦੀਪ ਸਿੰਘ ਕਥਾ ਵਾਚਕ ਫਗਵਾੜਾ, ਭਾਈ ਜਗਦੀਪ ਸਿੰਘ ਆਨੰਦਪੁਰ ਸਾਹਿਬ, ਭਾਈ ਜਸਪਾਲ ਸਿੰਘ ਅਖੰਡ ਕੀਰਤਨੀ ਜਥਾ ਜਲੰਧਰ ਤੇ ਨੇਤਰਹੀਣ ਬਿਰਧ ਆਸ਼ਰਮ ਸੰਗੀਤ ਅਕੈਡਮੀ ਦੇ ਬੱਚੇ ਵੀ ਸਮਾਗਮ ਵਿਚ ਹਾਜ਼ਰੀ ਭਰਨਗੇ | ਧਾਰਮਿਕ ਕਵੀ ਦਰਬਾਰ ਵੀ ਹੋਵੇਗਾ | ਬਾਬਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਾਲਾਨਾ ਸਮਾਗਮ ਦੌਰਾਨ ਡਾ. ਮਿੱਤਰਾ ਅੱਖਾਂ ਦਾ ਹਸਪਤਾਲ ਫਗਵਾੜਾ ਦੇ ਸਹਿਯੋਗ ਸਦਕਾ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ | ਇਸ ਤੋਂ ਇਲਾਵਾ ਡਾ. ਸੰਦੀਪ ਸ਼ਰਮਾ ਹੋਮਿਓਪੈਥੀ, ਡਾ. ਵਸੀਮ ਅਹਿਮਦ (ਖਾਨ ਹਸਪਤਾਲ) ਹੱਡੀ ਰੋਗਾਂ ਦੇ ਮਾਹਿਰ, ਡਾ. ਅਮਨਦੀਪ ਕੌਰ ਐਮ. ਡੀ. (ਸੁਪਰ ਸਪੈਸ਼ਲਿਟੀ ਹਸਪਤਾਲ) ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜ ਅਨੁਸਾਰ ਦਵਾਈਆਂ ਦੇਣਗੇ | ਬਲੱਡ ਬੈਂਕ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ |

ਪਿਛਲੀ ਖ਼ਬਰ ਮੋਗਾ 'ਚ 14 ਨੂੰ ਹੋਣ ਵਾਲੀ 'ਬਦਲਾਅ ਰੈਲੀ' ਸੰਬੰਧੀ ਭਾਜਪਾ ਦੀ ਮੀਟਿੰਗ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸੁਲਤਾਨਪੁਰ ਦੀ ਕੋਰ ਕਮੇਟੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।