13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੰਤ ਨਿਰੰਕਾਰੀ ਮਿਸ਼ਨ ਵਲੋਂ 22 ਨੂੰ ਸ਼ਾਲੀਮਾਰ ਬਾਗ 'ਚ ਲਾਏ ਬੂਟਿਆਂ ਦੀ ਸਫ਼ਾਈ ਕੀਤੀ ਜਾਵੇਗੀ

ਅਜੀਤ ਡੈਸਕ 22-02-2026
ਕਪੂਰਥਲਾ, 21 ਫਰਵਰੀ (ਵਿ.ਪ੍ਰ.)-ਸੰਤ ਨਿਰੰਕਾਰੀ ਮਿਸ਼ਨ ਵਲੋਂ 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 8 ਵਜੇ ਸੰਤ ਨਿਰੰਕਾਰੀ ਸਤਿਸੰਗ ਭਵਨ ਗੋਲਡਨ ਐਵੀਨਿਊ ਕਪੂਰਥਲਾ, ਇਸ ਦੇ ਆਲੇ ਦੁਆਲੇ ਤੇ ਸ਼ਾਲੀਮਾਰ ਬਾਗ ਵਿਚ ਲਗਾਏ ਗਏ ਜੰਗਲ ਦੀ ਸਾਫ਼ ਸਫ਼ਾਈ ਦੀ ਮੁਹਿੰਮ ਚਲਾਈ ਜਾਵੇਗੀ | ਸੰਤ ਨਿਰੰਕਾਰੀ ਮਿਸ਼ਨ ਦੇ ਕਪੂਰਥਲਾ ਜ਼ੋਨ ਦੇ ਜ਼ੋਨਲ ਇੰਚਾਰਜ ਗੁਲਸ਼ਨ ਲਾਲ ਆਹੂਜਾ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵਲੋਂ ਪ੍ਰੋਜੈਕਟ ਅੰਮਿ੍ਤ ਤਹਿਤ ਸਵੱਛ ਜਲ ਤੇ ਸਵੱਛ ਮੁਹਿੰਮ ਤਹਿਤ ਇਹ ਸਫ਼ਾਈ ਦਾ ਕਾਰਜ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਿਸ਼ਨ ਨੇ ਪਹਿਲਾਂ, ਨਦੀਆਂ, ਝੀਲਾਂ, ਤਲਾਬ ਤੇ ਹੋਰ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਲਈ ਸਮਰਪਿਤ ਜਨ ਅੰਦੋਲਨ ਰਾਹੀਂ ਪਹਿਲੇ ਤਿੰਨ ਪੜਾਅ ਵਿਚ ਸੇਵਾ, ਸਮਰਪਣ ਤੇ ਸਾਰਿਆਂ ਦੀ ਭਾਗੀਦਾਰੀ ਦੀ ਵਿਲੱਖਣ ਮਿਸਾਲ ਪੇਸ਼ ਕੀਤੀ ਹੈ |

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰੇਕ ਪਰਿਵਾਰ ਦਾ 10 ਲੱਖ ਦਾ ਬੀਮਾ ਕਾਰਡ ਬਣਾਇਆ ਜਾ ਰਿਹਾ ਅਗਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੇ ਦਫ਼ਤਰ 'ਚ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।