13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨਗਰ ਨਿਗਮ ਕਪੂਰਥਲਾ ਦੇ ਦਫ਼ਤਰ 'ਚ ਸਮਾਗਮ ਕਰਵਾਇਆ <br/>

ਅਜੀਤ ਡੈਸਕ 22-02-2026
ਕਪੂਰਥਲਾ, 20 ਫਰਵਰੀ (ਵਿ.ਪ੍ਰ.)- ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ ਵਲੋਂ ਬੰਧਨ ਕੋਨਨਗਰ ਸੰਸਥਾ ਦੇ ਸਹਿਯੋਗ ਨਾਲ ਨਗਰ ਨਿਗਮ ਕਪੂਰਥਲਾ ਦੇ ਦਫ਼ਤਰ 'ਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ, ਸਹਾਇਕ ਕਮਿਸ਼ਨਰ ਰਜੀਵ ਕੁਮਾਰ ਤੇ ਨਿਗਮ ਦੇ ਡਿਪਟੀ ਮੇਅਰ ਵਿਨੋਦ ਸੂਦ ਨੇ ਲੋੜਵੰਦ ਪਰਿਵਾਰਾਂ ਦੀਆਂ 63 ਔਰਤਾਂ ਨੂੰ ਆਤਮਨਿਭਰ ਬਣਾਉਣ ਲਈ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਤਕਸੀਮ ਕੀਤਾ ਗਿਆ | ਸਾਮਾਨ ਤਕਸੀਮ ਕਰਨ ਤੋਂ ਬਾਅਦ ਇਨ੍ਹਾਂ ਸ਼ਖ਼ਸੀਅਤਾਂ ਨੇ ਆਈ.ਟੀ. ਮਿਸ਼ਨ ਸੁਨਹਿਰਾ ਕੱਲ ਤੇ ਬੰਧਨ ਕੋਨਨਗਰ ਸੰਸਥਾ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਨਗਰ ਨਿਗਮ ਦੇ ਕਾਰਜਕਾਰੀ ਇੰਜ. ਸੁਖਵਿੰਦਰ ਸਿੰਘ, ਜੂਨੀਅਰ ਇੰਜ. ਪੰਕਜ, ਆਈ.ਟੀ.ਸੀ. ਦੇ ਐਚ.ਆਰ. ਅਸ਼ੀਸ਼ ਸ਼ਰਮਾ, ਵਿਸ਼ਾਲ ਪਾਂਡੇ ਤੇ ਆਈ.ਟੀ.ਸੀ. ਐਨ.ਜੀ.ਓ. ਦੇ ਪਾਟਨਰ ਮੁਕੇਸ਼ ਕੁਮਾਰ ਤੇ ਬੰਧਨ ਕੋਨ ਨਗਰ ਸੰਸਥਾ ਦੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਵਲੋਂ 22 ਨੂੰ ਸ਼ਾਲੀਮਾਰ ਬਾਗ 'ਚ ਲਾਏ ਬੂਟਿਆਂ ਦੀ ਸਫ਼ਾਈ ਕੀਤੀ ਜਾਵੇਗੀ ਅਗਲੀ ਖ਼ਬਰ ਐਵਰਗਰੀਨ ਡੇ ਬੋਰਡਿੰਗ ਸਕੂਲ ਖੱਸਣ ਵਿਖੇ ਕਰਵਾਇਆ ਸਾਲਾਨਾ ਖੇਡ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।