12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਹਾਂ ਸ਼ਿਵਰਾਤਰੀ ਦੇ ਸੰਬੰਧ 'ਚ ਪੁਰਾਣੀ ਦਾਣਾ ਮੰਡੀ ਵਿਖੇ ਭੰਡਾਰਾ ਲਗਾਇਆ <br/>

ਅਜੀਤ ਡੈਸਕ 22-02-2026
ਸੁਲਤਾਨਪੁਰ ਲੋਧੀ, 21 ਫਰਵਰੀ (ਨਰੇਸ਼ ਹੈਪੀ)- ਮਹਾਂ ਸ਼ਿਵਰਾਤਰੀ ਉਤਸਵ ਦੇ ਸਬੰਧ ਵਿੱਚ ਆੜ੍ਹਤੀ ਐਸੋਸੀਏਸ਼ਨ ਵੱਲੋਂ ਅੱਜ ਪ੍ਰਾਚੀਨ ਦਾਣਾ ਮੰਡੀ ਸਥਿਤ ਇਤਿਹਾਸਿਕ ਸ਼ਿਵ ਮੰਦਿਰ ਵਿਖੇ ਭੋਲੇ ਸ਼ੰਕਰ ਦੀ ਪੂਜਾ ਅਰਚਨਾ ਕਰਵਾਈ ਗਈ ਤੇ ਵਿਸ਼ਾਲ ਭੰਡਾਰਾ ਲਗਾਇਆ ਗਿਆ | ਮੰਦਰ ਵਿੱਚ ਪੂਜਾ ਅਰਚਨਾ ਵਿਦਵਾਨ ਪੁਰੋਹਿਤ ਰਾਮ ਪਦਾਰਥ ਪਾਂਡੇ ਨੇ ਕਰਵਾਈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਵੀ ਸ਼ਿਰਕਤ ਕੀਤੀ ਤੇ ਸਮੂਹ ਆੜ੍ਹਤੀ ਐਸੋਸੀਏਸ਼ਨ ਨੂੰ ਵਧਾਈ ਦਿੱਤੀ | ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਮੁੱਖ ਵਿਪਨ ਮੋਗਲਾ, ਸੰਜੀਵ ਮੋਗਲਾ, ਰਕੇਸ਼ ਨੀਟੂ ਪ੍ਰਧਾਨ ਸ਼ਿਵ ਮੰਦਿਰ ਚੌੜਾ ਖੂਹ, ਰਾਜਾ ਗੁਰਪ੍ਰੀਤ ਸਿੰਘ, ਕਮਲ ਕਿਸ਼ੋਰ ਚਾਵਲਾ, ਸਤਪਾਲ ਮਨਚੰਦਾ, ਲੱਕੀ ਭਨੋਟ, ਸਤਪਾਲ ਮਦਾਨ, ਹਰੀਸ਼ ਪਾਲ ਨਈਅਰ, ਸੁਖਦੇਵ ਭਾਰਦਵਾਜ, ਓਮਾ ਦੱਤ ਸ਼ਰਮਾ, ਸੋਨੂੰ ਨਰੂਲਾ, ਕੌਂਸਲਰ ਪਵਨ ਕਨੌਜੀਆ, ਰਾਹੁਲ ਸ਼ਰਮਾ, ਨੰਨੂ ਮੋਗਲਾ, ਸ਼ਿਵਮ ਮੋਗਲਾ, ਸੰਨੀ ਗੁਪਤਾ, ਮਦਨ ਪੁਰੀ, ਕਲਭੂਸ਼ਣ ਸ਼ਰਮਾ, ਮੋਨੂੰ ਅਰੋੜਾ, ਰਿੰਕੂ ਕੋਛੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਪਰਿਵਾਰ ਨੂੰ ਮਿਲੇਗੀ 10 ਲੱਖ ਰੁਪਏ ਸਾਲਾਨਾ ਸਿਹਤ ਬੀਮਾ ਦੀ ਸਹੂਲਤ- ਚੇਅਰਮੈ... ਅਗਲੀ ਖ਼ਬਰ ਜੈਪੁਰ ਦੇ ਪੱਤਰਕਾਰਾਂ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।