12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜੈਪੁਰ ਦੇ ਪੱਤਰਕਾਰਾਂ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ <br/>

ਅਜੀਤ ਡੈਸਕ 22-02-2026
ਕਪੂਰਥਲਾ, 21 ਫਰਵਰੀ (ਅਮਰਜੀਤ ਕੋਮਲ)-ਪੀ.ਆਈ.ਬੀ. ਜੈਪੁਰ ਦੀ ਅਗਵਾਈ ਵਿਚ ਜੈਪੁਰ ਤੋਂ ਨਾਮਵਰ ਅਖ਼ਬਾਰਾਂ ਦੇ ਪੱਤਰਕਾਰਾਂ ਦੇ ਇਕ ਵਫ਼ਦ ਨੇ ਅੱਜ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ ਕੀਤਾ | ਉਨ੍ਹਾਂ ਸਾਇੰਸ ਸਿਟੀ ਦੇ ਆਧੁਨਿਕ ਸਪੇਸ ਥੀਏਟਰ, ਫਲਾਈਟ ਸਿਮੂਲੇਟਰ, ਵਰਚੂਅਲ 3-ਡੀ ਸ਼ੋਅ, ਫਨ ਸਾਇੰਸ ਗੈਲਰੀ, ਸਪੇਸ ਗੈਲਰੀ, ਡਾਇਨਾਸੋਰ ਪਾਰਕ, ਰੇਲ ਗੈਲਰੀ, ਕਲਾਈਮੈਟ ਚੇਂਜ ਥੀਏਟਰ, ਲਾਈਵ ਥਰੂ ਦਾ ਏਜਜ (ਵਿਕਾਸ ਗੈਲਰੀ) ਸਮੇਤ ਸਾਇੰਸ ਸਿਟੀ ਵਿਚ ਸਥਾਪਿਤ ਹੋਰ ਕਈ ਗੈਲਰੀਆਂ ਨੂੰ ਬਹੁਤ ਹੀ ਰੀਝ ਨਾਲ ਤੱਕਿਆ | ਇਸ ਮੌਕੇ ਸਾਇੰਸ ਸਿਟੀ ਦੇ ਲੋਕ ਸੰਪਰਕ ਅਧਿਕਾਰੀ ਅਸ਼ਨੀ ਕੁਮਾਰ ਨੇ ਪੱਤਰਕਾਰਾਂ ਦੇ ਇਸ ਵਫ਼ਦ ਨੂੰ ਸਾਇੰਸ ਸਿਟੀ ਦੇ ਸਥਾਪਨਾ ਤੇ ਦੇਸ਼ ਦੇ ਉੱਤਰੀ ਖਿੱਤੇ ਦੇ ਲੋਕਾਂ ਵਿਚ ਵਿਗਿਆਨਕ ਸੋਚ ਨੂੰ ਵਿਕਸਿਤ ਕਰਨ, ਸਕੂਲਾਂ ਦੇ ਵਿਦਿਆਰਥੀਆਂ ਦੇ ਆਮ ਲੋਕਾਂ ਨੂੰ ਵਿਗਿਆਨ ਦੇ ਗੁੱਝੇ ਭੇਦਾਂ ਬਾਰੇ ਜਾਣੂ ਕਰਵਾਉਣ ਲਈ ਸਥਾਪਿਤ ਕੀਤੀਆਂ ਗਈਆਂ ਵੱਖ-ਵੱਖ ਗੈਲਰੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਲੋਕਾਂ ਵਿਸ਼ੇਸ਼ ਕਰਕੇ ਸਕੂਲੀ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ | ਉਨ੍ਹਾਂ ਜੈਪੁਰ ਤੋਂ ਆਏ ਪੱਤਰਕਾਰਾਂ ਦਾ ਧੰਨਵਾਦ ਕੀਤਾ | ਵਫ਼ਦ ਵਿਚ ਰੋਹਿਤ ਕੁਮਾਰ, ਦਿਨੇਸ਼ ਸਿੰਘ ਗੁਰਜਰ, ਵੈਭਵ ਲੋਧਾ, ਰਜੇਸ਼ ਕੁਮਾਰ ਮੀਣਾ, ਦੀਪਕ ਸ਼ਰਮਾ, ਨਿਰੰਜਣ ਦੇਵ ਸ਼ੁਕਲਾ, ਅਸੀਸ ਵਰਮਾ, ਦਿਨੇਸ਼ ਕੁਮਾਰ ਜੋਸ਼ੀ, ਸਤਿੰਦਰ ਸ਼ੁਕਲਾ, ਲਾਲ ਸਿੰਘ, ਜੋਗਿੰਦਰ ਸਿੰਘ ਭਦੋਰੀਆ, ਮਹਿੰਦਰ ਕੁਮਾਰ ਮੀਣਾ ਤੋਂ ਇਲਾਵਾ ਪੀ.ਆਈ.ਬੀ. ਤੋਂ ਸੁਖਦੀਪ ਸਿੰਘ, ਗੁਰਕਮਲ ਸਿੰਘ ਸ਼ਾਮਲ ਸਨ |

ਪਿਛਲੀ ਖ਼ਬਰ ਮਹਾਂ ਸ਼ਿਵਰਾਤਰੀ ਦੇ ਸੰਬੰਧ 'ਚ ਪੁਰਾਣੀ ਦਾਣਾ ਮੰਡੀ ਵਿਖੇ ਭੰਡਾਰਾ ਲਗਾਇਆ <br/> ਅਗਲੀ ਖ਼ਬਰ ਪੀ.ਸੀ.ਆਰ. 'ਚ ਤਾਇਨਾਤ ਏ. ਐਸ. ਆਈ. ਮੁਖ਼ਤਿਆਰ ਸਿੰਘ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।