11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਯੂ. ਕੇ. ਜੀ. ਦੇ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਸੰਬੰਧੀ ਸਮਾਗਮ <br/>

ਅਜੀਤ ਡੈਸਕ 22-02-2026
ਕਪੂਰਥਲਾ, 21 ਫਰਵਰੀ (ਵਿਸ਼ੇਸ਼ ਪ੍ਰਤੀਨਿਧ) - ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਦੇ ਯੂ.ਕੇ.ਜੀ. ਦੇ ਵਿਦਿਆਰਥੀਆਂ ਦੀ ਗਰੈਜੂਏਸ਼ਨ ਸੈਰੇਮਨੀ ਸੰਬੰਧੀ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਮੁੱਖ ਮਹਿਮਾਨ ਵਜੋਂ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਬੀਬੀ ਗੁਰਪ੍ਰੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਕੂਲ ਦੀ ਡਾਇਰੈਕਟਰ ਇੰਜ. ਹਰਨਿਆਮਤ ਕੌਰ, ਪ੍ਰਸ਼ਾਸਕ ਇੰਜ. ਨਿਮਰਤਾ ਕੌਰ, ਪਿ੍ੰਸੀਪਲ ਡਿੰਪਲ ਸ਼ਰਮਾ ਤੇ ਹੋਰ ਸਟਾਫ਼ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ | ਮੁੱਖ ਮਹਿਮਾਨ ਵਜੋਂ ਸ਼ਮਾਂ ਰੌਸ਼ਨ ਕਰਨ ਤੋਂ ਬਾਅਦ ਸ਼ਬਦ ਗਾਇਨ ਨਾਲ ਸਮਾਗਮ ਦਾ ਆਗਾਜ਼ ਹੋਇਆ | ਯੂ.ਕੇ.ਜੀ. ਦੀ ਵਿਦਿਆਰਥਣ ਗੁਰਕੀਰਤ ਕੌਰ ਨੇ ਵੈੱਲਕਮ ਸਪੀਚ ਪੇਸ਼ ਕੀਤੀ ਤੇ ਬਾਅਦ ਵਿਚ ਐਲ.ਕੇ.ਜੀ. ਦੀ ਵਿਦਿਆਰਥਣ ਗੁਨਰੀਤ ਕੌਰ ਨੇ ਬਸੰਤ ਰੁੱਤ ਸੰਬੰਧੀ ਕਵਿਤਾ ਪੇਸ਼ ਕੀਤੀ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਸਮਾਗਮ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਦਾ ਫੈਂਸੀ ਡਰੈੱਸ ਦਾ ਮੁਕਾਬਲਾ ਰਿਹਾ | ਮੁਕਾਬਲੇ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇੰਜ. ਸਵਰਨ ਸਿੰਘ, ਬੀਬੀ ਗੁਰਪ੍ਰੀਤ ਕੌਰ ਤੇ ਹਰ ਸ਼ਖ਼ਸੀਅਤਾਂ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਵੀ ਦਿੱਤੀ |

ਪਿਛਲੀ ਖ਼ਬਰ ਮੈਡੀਕਲ ਕਾਲਜ ਤੇ ਜ਼ਿਲ੍ਹਾ ਪੱਧਰੀ ਹਸਪਤਾਲ ਦੀ ਉਸਾਰੀ ਲਈ ਲਗਾਏ ਗਏ ਟੈਂਡਰ 'ਚ 26 ਫਰਵਰੀ ਤੱਕ ਦਾ ਵਾਧਾ <br/> ਅਗਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।