11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹੇਮਪ੍ਰੀਤ ਉਰਫ਼ ਹੇਮਾ ਦੇ ਕਤਲ ਮਾਮਲੇ 'ਚ ਹਰਿਆਣਾ ਪੁਲਿਸ ਵਲੋਂ ਹਥਿਆਰਾਂ ਸਮੇਤ ਇਕ ਕਾਬੂ <br/>

ਅਜੀਤ ਡੈਸਕ 22-02-2026
ਕਪੂਰਥਲਾ, 21 ਫਰਵਰੀ (ਸਡਾਨਾ)- ਥਾਣਾ ਸਿਟੀ ਅਧੀਨ ਆਉਂਦੇ ਮੁਹੱਲਾ ਸੀਨਪੁਰਾ ਵਿਖੇ ਬੀਤੀ 2 ਜਨਵਰੀ ਨੂੰ ਹੇਮਪ੍ਰੀਤ ਕੌਰ ਉਰਫ਼ ਹੇਮਾ ਦੇ ਕਤਲ ਦੇ ਮਾਮਲੇ ਵਿਚ ਲੋੜੀਂਦੇ ਇਕ ਵਿਅਕਤੀ ਨੂੰ ਹਰਿਆਣਾ ਪੁਲਿਸ ਨੇ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਉਕਤ ਵਿਅਕਤੀ ਘਟਨਾ ਦੌਰਾਨ ਸ਼ੂਟਰ ਦੇ ਨਾਲ ਉਸ ਦਾ ਮੋਟਰਸਾਈਕਲ ਚਲਾ ਰਿਹਾ ਸੀ ਤੇ ਇਨ੍ਹਾਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਕਾਫ਼ੀ ਵਾਇਰਲ ਹੋਈ ਸੀ | ਪਤਾ ਲੱਗਾ ਹੈ ਕਿ ਕਥਿਤ ਦੋਸ਼ੀ ਬਿਕਰਮਜੀਤ ਸਿੰਘ ਵਿੱਕੀ ਵਾਸੀ ਸੁੰਦਰ ਨਗਰ ਨੂੰ ਹਰਿਆਣਾ ਪੁਲਿਸ ਨੇ ਬੀਤੇ 2 ਦਿਨ ਪਹਿਲਾਂ ਗਿ੍ਫ਼ਤਾਰ ਕੀਤਾ ਹੈ ਤੇ ਉਸ ਪਾਸੋਂ ਦੋ ਦੇਸੀ ਪਿਸਤੌਲ ਤੇ ਕੁੱਝ ਕਾਰਤੂਸ ਵੀ ਬਰਾਮਦ ਹੋਏ ਹਨ ਤੇ ਉੱਥੇ ਉਕਤ ਵਿਅਕਤੀ ਵਿਰੁੱਧ ਅਸਲਾ ਐਕਟ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਸਿਟੀ ਮੁਖੀ ਇੰਸਪੈਕਟਰ ਅਮਨਦੀਪ ਨਾਹਰ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਵਿਕਰਮਜੀਤ ਸਿੰਘ ਵਿੱਕੀ ਨੂੰ ਕਪੂਰਥਲਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿਛ ਉਪਰੰਤ ਜਲਦੀ ਹੀ ਗੋਲੀਆਂ ਚਲਾਉਣ ਵਾਲੇ ਵਿਅਕਤੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਸੁਖਪਾਲ ਸਿੰਘ ਖਹਿਰਾ ਨੇ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੀ ਸਪੱਸ਼ਟਤਾ ਸੰਬੰਧੀ ਲਿਖਿਆ ਪੱਤਰ ਅਗਲੀ ਖ਼ਬਰ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵਲੋਂ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਸਰਕਾਰਾਂ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।