07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਟੁੱਟੀ ਸੜਕ ਬਣੀ ਹਾਦਸੇ ਦਾ ਕਾਰਨ, ਸੰਤੁਲਨ ਵਿਗੜਨ ਕਾਰਨ ਕਾਰ ਖੇਤਾਂ 'ਚ ਡਿੱਗੀ <br/>

ਅਜੀਤ ਡੈਸਕ 01-02-2026
ਡਡਵਿੰਡੀ, 31 ਜਨਵਰੀ (ਦਿਲਬਾਗ ਸਿੰਘ ਝੰਡ)- ਕਪੂਰਥਲਾ-ਸੁਲਤਾਨਪੁਰ ਲੋਧੀ ਮੁੱਖ ਮਾਰਗ 'ਤੇ ਡਡਵਿੰਡੀ ਨੇੜੇ ਅੱਜ ਸ਼ਾਮ ਕਰੀਬ 4 ਵਜੇ ਇੱਕ ਸਵਿਫ਼ਟ ਕਾਰ ਟੁੱਟੀ ਹੋਈ ਸੜਕ ਕਾਰਨ ਸੰਤੁਲਨ ਵਿਗੜਨ ਨਾਲ ਖੇਤਾਂ ਵਿਚ ਜਾ ਡਿੱਗੀ | ਹਾਦਸੇ ਦੌਰਾਨ ਕਾਰ ਚਾਲਕ ਵਾਲ-ਵਾਲ ਬਚ ਗਿਆ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ | ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕਾਰ ਚਾਲਕ ਐਡਵੋਕੇਟ ਅਵਿਨਾਸ਼ ਗੁਪਤਾ ਵਾਸੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਹ ਜਲੰਧਰ ਨੂੰ ਬੈਂਕ ਦੇ ਜ਼ਰੂਰੀ ਕੰਮ ਸਬੰਧੀ ਆਪਣੀ ਸਵਿਫ਼ਟ ਕਾਰ ਨੰਬਰ ਪੀਬੀ-05-ਏ ਜੇ -1236 'ਤੇ ਸਵਾਰ ਹੋ ਕੇ ਗਿਆ ਸੀ ਤੇ ਵਾਪਸੀ ਸਮੇਂ ਜਦੋਂ ਉਹ ਕਪੂਰਥਲਾ ਤੋਂ ਫ਼ਿਰੋਜ਼ਪੁਰ ਵੱਲ ਆ ਰਿਹਾ ਸੀ ਤਾਂ ਡਡਵਿੰਡੀ ਨੇੜੇ ਸੜਕ ਦੇ ਅਚਾਨਕ ਟੁੱਟੇ ਅਤੇ ਅਧੂਰੇ ਹਿੱਸੇ 'ਤੇ ਖਿੱਲਰੇ ਵੱਟਿਆਂ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਤੋਂ ਤਿਲਕ ਕੇ ਖੇਤਾਂ ਵਿਚ ਜਾ ਡਿੱਗੀ | ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਚਕਨਾ ਚੂਰ ਹੋ ਗਈ ਹੈ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਦੀ ਜਾਨ ਬਚ ਗਈ ਹੈ | ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਤੱਕ ਬਣ ਰਹੀ ਚਾਰ ਮਾਰਗੀ ਸੜਕ ਕਈ ਥਾਵਾਂ 'ਤੇ ਟੁੱਟੀ ਹੋਈ ਤੇ ਅਧੂਰੀ ਪਈ ਹੈ ਅਤੇ ਇਸ ਉੱਪਰ ਢੁਕਵੇਂ ਸਾਈਨ ਬੋਰਡ ਜਾਂ ਚੇਤਾਵਨੀ ਸੰਕੇਤ ਨਾ ਹੋਣ ਕਾਰਨ ਦੂਰ-ਦੁਰਾਡੇ ਸ਼ਹਿਰਾਂ ਤੋਂ ਆਉਣ ਵਾਲੇ ਰਾਹਗੀਰਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮੌਕੇ ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਦੋਸ਼ ਲਗਾਇਆ ਕਿ ਸਬੰਧਿਤ ਵਿਭਾਗ ਵੱਲੋਂ ਇਸ ਮਾਰਗ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਸੜਕ ਨੂੰ ਜਾਂ ਤਾਂ ਤੁਰੰਤ ਮੁਰੰਮਤ ਕਰਾਵੇ ਤੇ ਨਹੀਂ ਤਾਂ ਇਸ ਉੱਪਰ ਸੜਕ ਖ਼ਰਾਬ ਦੇ ਸਾਈਨ ਬੋਰਡ ਲਗਾਏ ਜਾਣ ਤਾਂ ਜੋ ਕਿਸੇ ਵੀ ਰਾਹਗੀਰ ਨੂੰ ਅੱਗੇ ਤੋਂ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |

ਪਿਛਲੀ ਖ਼ਬਰ ਟਰਾਲੀ ਦੀ ਫ਼ੇਟ ਨਾਲ ਮੋਟਰਸਾਈਕਲ ਸਵਾਰ ਨਾਬਾਲਗ ਦੀ ਮੌਤ <br/> ਅਗਲੀ ਖ਼ਬਰ ਸਰ ਮਾਰਸ਼ਲ ਸਕੂਲ 'ਚ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।