13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਖਹਿਰਾ ਵੱਲੋਂ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੇ ਸਿਆਸੀਕਰਨ ਦੀ ਨਿੰਦਾ <br/>

ਅਜੀਤ ਡੈਸਕ 25-01-2026
ਨਡਾਲਾ/ਭੁਲੱਥ, 24 ਜਨਵਰੀ (ਰਘਬਿੰਦਰ ਸਿੰਘ, ਮੇਹਰ ਚੰਦ ਸਿੱਧੂ)- ਭੁਲੱਥ ਤੋਂ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ 'ਚ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹਾਲ ਹੀ 'ਚ ਐਲਾਨੀ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੇ ਖੁੱਲ੍ਹੇ ਸਿਆਸੀਕਰਨ ਦੀ ਨਿੰਦਾ ਕੀਤੀ | ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪ ਦੀ ਉਸ ਸ਼ਰਾਰਤੀ ਰਣਨੀਤੀ ਦਾ ਤਿੱਖਾ ਵਿਰੋਧ ਕਰਦੀ ਹੈ ਜਿਸ ਰਾਹੀਂ ਇੱਕ ਜਨਹਿੱਤ ਯੋਜਨਾ ਨੂੰ ਸੂਬੇ ਦੇ ਖ਼ਜ਼ਾਨੇ ਦੇ ਖ਼ਰਚ 'ਤੇ ਪਾਰਟੀ ਲਾਭ ਲਈ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸਰਕਾਰ ਵੱਲੋਂ ਜਾਰੀ ਕੀਤੀ ਗਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਦਾ ਹਵਾਲਾ ਦਿੰਦਿਆਂ ਖਹਿਰਾ ਨੇ ਦੱਸਿਆ ਕਿ ਇਸ ਯੋਜਨਾ ਦੀ ਲਾਗੂ ਕਰਨ ਦੀ ਜ਼ਿੰਮੇਵਾਰੀ ਕਥਿਤ 'ਯੂਥ ਕਲੱਬ ਕੋਆਰਡੀਨੇਟਰਾਂ' ਰਾਹੀਂ ਕਰਵਾਉਣ ਦੀ ਯੋਜਨਾ ਹੈ, ਜੋ ਉਨ੍ਹਾਂ ਦੇ ਦਾਅਵੇ ਅਨੁਸਾਰ ਹਕੀਕਤ ਵਿਚ ਆਪ ਦੇ ਵਰਕਰ ਹਨ ਜੋ ਵੱਖਰੇ ਨਾਂਅ ਹੇਠ ਕੰਮ ਕਰ ਰਹੇ ਹਨ | 'ਇਹ ਐਸ.ਓ.ਪੀ. ਗੰਭੀਰ ਤੌਰ 'ਤੇ ਸ਼ੱਕੀ ਯੋਜਨਾ ਨੂੰ ਬੇਨਕਾਬ ਕਰਦੀ ਹੈ ਜਿਸ ਵਿਚ ਸਰਕਾਰੀ ਸਕੀਮਾਂ ਨੂੰ ਅਧਿਕਾਰਕ ਪ੍ਰਸ਼ਾਸਕੀ ਮਸ਼ੀਨਰੀ ਦੀ ਬਜਾਏ ਸੱਤਾਧਾਰੀ ਪਾਰਟੀ ਨਾਲ ਜੁੜੇ ਵਿਅਕਤੀਆਂ ਰਾਹੀਂ ਚਲਾਇਆ ਜਾ ਰਿਹਾ ਹੈ | ਖਹਿਰਾ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਯੋਜਨਾ ਦੀ ਲਾਗੂ ਪ੍ਰਕਿਰਿਆ ਵਿਚ ਯੂਥ ਕਲੱਬ ਕੋਆਰਡੀਨੇਟਰਾਂ ਵਾਲਾ ਪ੍ਰਬੰਧ ਵਾਪਸ ਲਵੇ, ਯੋਗ ਲਾਭਪਾਤਰੀਆਂ ਲਈ ਅਪਾਇੰਟਮੈਂਟ, ਰਜਿਸਟ੍ਰੇਸ਼ਨ ਤੇ ਸਿਹਤ ਕਾਰਡਾਂ ਦੀ ਵੰਡ ਲਈ ਅਧਿਕਾਰਤ ਸਰਕਾਰੀ ਸਟਾਫ਼ ਤਾਇਨਾਤ ਕੀਤੇ ਜਾਣ, ਇਸ ਤੋਂ ਇਲਾਵਾ ਸਪਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਯੋਜਨਾ ਦੇ ਲਾਗੂ ਕਰਨ ਵਿਚ ਕਿਸੇ ਵੀ ਸਿਆਸੀ ਬ੍ਰਾਂਡਿੰਗ ਜਾਂ ਪਾਰਟੀ ਨਾਲ ਜੁੜੇ ਵਿਅਕਤੀਆਂ ਦੀ ਭੂਮਿਕਾ ਨਾ ਹੋਵੇ | ਲੋਕਾਂ ਦੇ ਪੈਸੇ ਨਾਲ ਸਿਆਸੀ ਛਵੀ ਨਹੀਂ ਬਣਾਈ ਜਾ ਸਕਦੀ | ਜਨ-ਹਿੱਤ ਸਕੀਮਾਂ ਪੰਜਾਬ ਦੇ ਲੋਕਾਂ ਦੀਆਂ ਹਨ, ਕਿਸੇ ਰਾਜਨੀਤਿਕ ਪਾਰਟੀ ਦੀਆਂ ਨਹੀਂ, ਉਨ੍ਹਾਂ ਖਹਿਰਾ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਸ 'ਸਿਆਸਤ ਤੋਂ ਪ੍ਰੇਰਿਤ ਤੇ ਗਲਤ ਪ੍ਰਬੰਧ' ਨੂੰ ਠੀਕ ਨਾ ਕੀਤਾ ਤਾਂ ਉਹ ਅਤੇ ਉਨ੍ਹਾਂ ਦੀ ਪਾਰਟੀ ਪਾਰਦਰਸ਼ਤਾ, ਨਿਰਪੱਖਤਾ ਤੇ ਕਾਨੂੰਨੀ ਤਰੀਕੇ ਨਾਲ ਯੋਜਨਾ ਦੀ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ |

ਪਿਛਲੀ ਖ਼ਬਰ ਫਗਵਾੜਾ ਵਿਖੇ ਏ.ਡੀ.ਸੀ. ਡਾ. ਸ਼ਿਖਾ ਭਗਤ ਲਹਿਰਾਉਣਗੇ ਕੌਮੀ ਝੰਡਾ ਅਗਲੀ ਖ਼ਬਰ ਦੋ ਕਾਰਾਂ ਵਿਚਾਲੇ ਟੱਕਰ 'ਚ ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।