13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬਸਪਾ ਭਲਕੇ 'ਵੀ.ਬੀ.ਜੀ.ਰਾਮ.ਜੀ' ਸਕੀਮ ਦੇ ਵਿਰੋਧ 'ਚ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦੇਵੇਗੀ-ਹਰਿੰਦਰ ਸ਼ੀਤਲ

ਅਜੀਤ ਡੈਸਕ 01-01-2026
ਕਪੂਰਥਲਾ, 31 ਦਸੰਬਰ (ਵਿ.ਪ੍ਰ.)-ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਵਰਕਰ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਵੀ.ਬੀ.ਜੀ.ਰਾਮ. ਜੀ ਸਕੀਮ ਦੇ ਵਿਰੋਧ ਵਿਚ 2 ਜਨਵਰੀ ਦਿਨ ਸ਼ੁੱਕਰਵਾਰ ਨੂੰ 11 ਵਜੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦੇਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸਪਾ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਿੰਦਰ ਸ਼ੀਤਲ ਨੇ ਸਮੂਹ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਸ ਮੌਕੇ ਪੁੱਜਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਰੱਦ ਕਰਕੇ ਵੀ.ਬੀ.ਜੀ.ਰਾਮ.ਜੀ. ਸਕੀਮ ਤਹਿਤ ਰਾਜਾਂ ਨੂੰ 40 ਪ੍ਰਤੀਸ਼ਤ ਹਿੱਸਾ ਪਾਉਣ ਦੀ ਵਿਵਸਥਾ ਕੀਤੀ ਗਈ ਹੈ ਤੇ ਇੰਨੀ ਰਕਮ ਕੋਈ ਵੀ ਰਾਜ ਸਰਕਾਰ ਪਾਉਣ ਦੇ ਸਮਰੱਥ ਨਹੀਂ, ਜਿਸ ਕਾਰਨ ਇਹ ਸਕੀਮ ਹੋਲੀ ਹੋਲੀ ਖ਼ਤਮ ਹੋ ਜਾਵੇਗੀ ਤੇ ਪੇਂਡੂ ਖੇਤਰਾਂ ਵਿਚ ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਆਮਦ 'ਤੇ ਦਿੱਤੀ ਮੁਬਾਰਕਬਾਦ ਅਗਲੀ ਖ਼ਬਰ ਗਰੀਬ ਹਿਤਾਂ ਲਈ ਬਣਾਈਆਂ ਸਕੀਮਾਂ ਦੇ ਕੇਂਦਰੀਕਰਨ ਨੂੰ ਲੋਕ ਰੋਕਣਗੇ-ਸਰਪੰਚ ਲੱਡੂ, ਭਿੰਦਾ ਨੰਬਰਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।