12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਗਰ ਪੰਚਾਇਤ ਨਡਾਲਾ ਨੇ ਸਾਲ ਦੇ ਅਖੀਰਲੇ ਦਿਨ ਵਿਕਾਸ ਦੇ ਮੁੱਦੇ 'ਤੇ ਕੀਤੀ ਮੀਟਿੰਗ

ਅਜੀਤ ਡੈਸਕ 01-01-2026
• ਪੁਰਾਣੇ ਪੰਚਾਇਤ ਘਰ 'ਚ ਸ਼ੈੱਡ ਬਣਾ ਕੇ ਕਿਸਾਨਾਂ ਨੂੰ ਮੰਡੀਕਰਨ ਲਈ ਫੜ੍ਹ ਕੀਤੇ ਜਾਣਗੇ ਅਲਾਟ-ਵਾਲੀਆ
ਨਡਾਲਾ, 31 ਦਸੰਬਰ (ਰਘਬਿੰਦਰ ਸਿੰਘ)-ਬੀਤੇ ਸਾਲ ਦੇ ਅਖੀਰਲੇ ਦਿਨ ਨਗਰ ਪੰਚਾਇਤ ਨਡਾਲਾ ਦੀ ਇੱਕ ਮੀਟਿੰਗ ਪ੍ਰਧਾਨ ਬਲਜੀਤ ਕੌਰ ਵਾਲੀਆ ਅਤੇ ਮੀਤ ਪ੍ਰਧਾਨ ਸੰਦੀਪ ਪਸਰੀਚਾ ਦੀ ਅਗਵਾਈ ਹੇਠ ਹੋਈ | ਜਿਸ ਵਿੱਚ ਸਾਲ 2025 ਨੂੰ ਅਲਵਿਦਾ ਆਖਦਿਆਂ ਵਿਕਾਸ ਦੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬਲਜੀਤ ਕੌਰ ਵਾਲੀਆ ਤੇ ਮੀਤ ਪ੍ਰਧਾਨ ਸੰਦੀਪ ਪਸਰੀਚਾ ਨੇ ਦੱਸਿਆ ਕਿ ਨਗਰ ਨੂੰ ਸਾਫ਼ ਸੁਥਰਾ ਰੱਖਣ ਦੇ ਮੰਤਵ ਨਾਲ ਅਸੀਂ ਸਫਾਈ- ਸੇਵਕਾਂ ਦੀ ਗਿਣਤੀ 28 ਤੋ 35 ਕਰਨ ਜਾ ਰਹੇ ਹਾਂ | ਇਸ ਤੋ ਇਲਾਵਾ ਸਵੱਛ ਭਾਰਤ ਦੇ ਅਧਿਕਾਰੀਆਂ ਤੋਂ ਕਸਬੇ ਦੀ ਬਿਹਤਰੀ ਲਈ ਇੱਕ ਸਵੀਪਿੰਗ ਮਸ਼ੀਨ ਤੇ ਪਾਣੀ ਵਾਲੇ ਟੈਂਕ ਦੀ ਡਿਮਾਂਡ ਕੀਤੀ ਹੈ | ਸੰਦੀਪ ਪਸਰੀਚਾ ਨੇ ਦੱਸਿਆ ਕਿ ਸ਼ਮਸ਼ਾਨ ਘਾਟਾਂ ਦੀ ਦਿੱਖ ਸੰਵਾਰਨ ਲਈ ਬੇਗੋਵਾਲ ਰੋਡ ਸਥਿਤ ਸ਼ਮਸ਼ਾਨਘਾਟ ਲਈ 7 ਲੱਖ, ਕੁਟੀਆ ਸ਼ਮਸ਼ਾਨ ਘਾਟ ਲਈ 9 ਲੱਖ ਅਤੇ ਬਿੱਲਪੁਰ ਦੇ ਸ਼ਮਸ਼ਾਨਘਾਟ ਲਈ 5 ਲੱਖ ਦੇ ਟੈਂਡਰ ਲਗਾਏ ਜਾ ਰਹੇ ਹਨ ਅਤੇ ਜੋ ਡਿਸਪੈਂਸਰੀ ਨੇੜੇ ਪੱਕਾ ਹੋ ਰਹੇ ਗੰਦੇ ਨਾਲੇ ਦੇ ਅਧੂਰੇ ਕੰਮ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ | ਪ੍ਰਧਾਨ ਬਲਜੀਤ ਕੌਰ ਵਾਲੀਆ ਨੇ ਦੱਸਿਆ ਕਿ ,ਢਿਲਵਾਂ ਰੋਡ ਸਥਿਤ ਪੁਰਾਣੇ ਪੰਚਾਇਤ ਘਰ ਦੀ ਬਿਲਡਿੰਗ ਨੂੰ ਢਾਹ ਕੇ ਉੱਥੇ ਸ਼ੈੱਡ ਬਣਾ ਕੇ ਕਿਸਾਨਾਂ ਨੂੰ ਫੜ੍ਹ ਅਲਾਟ ਕੀਤੇ ਜਾਣਗੇ ਤਾਂ ਜੋ ਕਿਸਾਨ ਸ਼ਹਿਰ ਦੀ ਬਜਾਏ ਇੱਥੇ ਹੀ ਆਪਣੀ ਸਬਜ਼ੀ ਵੇਚ ਸਕਣ | ਇਸ ਦੌਰਾਨ ਉਨ੍ਹ•ਾਂ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣਾ ਸਮਾਨ ਆਪਣੀ ਹਦੂਦ ਅੰਦਰ ਰੱਖਣ ਨਹੀਂ ਤਾਂ ਮਜਬੂਰਨ ਕਾਰਵਾਈ ਕੀਤੀ ਜਾਵੇਗੀ | ਉਨ•ਾਂ ਆਖਿਆ ਕਿ ਸੜਕ ਕੰਢੇ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਹਮੇਸ਼ਾ ਹੀ ਟ੍ਰੈਫ਼ਿਕ ਜਾਮ ਲੱਗਾ ਰਹਿੰਦਾ ਹੈ | ਇਸ ਤੋ ਇਲਾਵਾ ਹੋਰ ਮੁੱਦਿਆਂ ਤੇ ਵੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਆਤਮਾ ਸਿੰਘ ਖੱਖ, ਮਨਜੀਤ ਕੌਰ ਵਾਲੀਆ, ਮੋਨਿਕਾ ਜੋਸ਼ੀ, ਸ਼ੋਭਾ ਪਸਰੀਚਾ, ਮਹਿੰਦਰ ਸਿੰਘ ਸਹੋਤਾ, ਸੰਦੀਪ ਸੈਣੀ ਸਾਰੇ ਕੌਂਸਲਰ ਤੋ ਇਲਾਵਾ ਅਵਤਾਰ ਸਿੰਘ ਵਾਲੀਆ, ਸੰਜੀਵ ਜੋਸ਼ੀ, ਗੁਰਪ੍ਰੀਤ ਸਿੰਘ ਵਾਲੀਆ, ਸੰਦੀਪ ਕੁਮਾਰ ਟੋਨੀ, ਸਵੱਛ ਭਾਰਤ ਤੋਂ ਤਰਨੇਂਦਰਜੀਤ ਸਿੰਘ, ਆਂਚਲ ਏਡੀਸੀ ਦਫ਼ਤਰ ਕਪੂਰਥਲਾ ਤੋਂ, ਸੀਐੱਫ ਮਨੋਜ ਕੁਮਾਰ , ਹਰਪ੍ਰੀਤ ਸਿੰਘ, ਵਿਕਾਸ ਕੁਮਾਰ ,ਕੁਲਦੀਪ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਡਡਵਿੰਡੀ ਵਲੋਂ ਮਾਡਲ ਟਾਊਨ ਕਾਲੋਨੀ 'ਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।