12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਲਾਇਨਜ਼ ਕਲੱਬ ਬੇਗੋਵਾਲ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਹੱਡੀਆਂ ਤੇ ਮੈਡੀਕਲ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 01-01-2026
ਬੇਗੋਵਾਲ, 31 ਦਸੰਬਰ (ਸੁਖਜਿੰਦਰ ਸਿੰਘ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਬੇਗੋਵਾਲ ਸੇਵਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਬੇਗੋਵਾਲ ਦੇ ਕਰਤਾਰ ਮਲਟੀਪਲ ਸਪੈਸ਼ਲਿਸਟ ਹਸਪਤਾਲ ਬੇਗੋਵਾਲ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਜੀ.ਐਸ. ਭਾਟੀਆ ਵਾਇਸ ਡਿਸਟਿਕ ਗਵਰਨਰ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਸਮਾਜ ਸੇਵੀ ਆਗੂ ਅਸ਼ੋਕ ਬਤਰਾ, ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਦਲਜੀਤ ਕੌਰ, ਵਾਇਸ ਪ੍ਰਧਾਨ ਦਲਜੀਤ ਸਿੰਘ ਖ਼ਾਸਰੀਆ, ਕੁਲਬੀਰ ਸਿੰਘ, ਗੁਰਮੀਤ ਸਿੰਘ ਬੌਬੀ, ਕੌਂਸਲਰ ਦਲਜੀਤਮ ਸਿੰਘ ਮੰਡਾ ਸ਼ਾਮਲ ਹੋਏ | ਇਸ ਮੌਕੇ ਕਰਤਾਰ ਮਲਟੀਪਲ ਸਪੈਸ਼ਲਿਸਟ ਬੇਗੋਵਾਲ ਦੇ ਸੀਨੀਅਰ ਡਾ. ਸਤਵੰਤ ਸਿੰਘ ਐਮ.ਬੀ.ਬੀ.ਐਸ., ਡਾਕਟਰ ਲਵਜੋਤ ਸਿੰਘ ਬੇਗੋਵਾਲ ਨੇ ਵਿਸ਼ੇਸ਼ ਤੌਰ 'ਤੇ 300 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਦਿਆਂ ਉਨ•ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ | ਹੱਡੀਆਂ ਦਾ ਵਿਸ਼ੇਸ਼ ਤੌਰ 'ਤੇ ਚੈੱਕਅਪ ਕੀਤਾ ਗਿਆ | ਇਸ ਮੌਕੇ ਲਾਈਨ ਵਿਰਸਾ ਸਿੰਘ ਐਮ.ਜੇ.ਐਫ. ਅਤੇ ਕਲੱਬ ਪ੍ਰਧਾਨ ਲਾਈਨ ਦਵਿੰਦਰ ਸਿੰਘ ਐਮ.ਜੀ.ਐਫ. ਨੇ ਕਿਹਾ ਕਿ ਮਨੁੱਖਤਾ ਦੇ ਸੇਵਾ ਦੇ ਕਾਰਜਾਂ ਵਿਚ ਹਿੱਸਾ ਪਾਉਣ ਦੇ ਲਈ ਕਲੱਬ ਵੱਲੋਂ ਆਏ ਦਿਨ ਇਹ ਫ਼ਰੀ ਚੈੱਕਅਪ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਕੀ ਲੋੜਵੰਦ ਲੋਕ ਆਪਣਾ ਇਸ ਕੈਂਪ ਦਾ ਲਾਭ ਲੈਂਦੇ ਹੋਏ ਚੈੱਕਅਪ ਕਰਵਾ ਸਕਣ | ਕਲੱਬ ਦੇ ਸੀਨੀਅਰ ਲਾਇਨ ਸਮਾਜ ਸੇਵੀ ਵਿਰਸਾ ਸਿੰਘ ਤੇ ਲਾਈਨ ਦਵਿੰਦਰ ਸਿੰਘ ਡਿੰਪਲ ਨੇ ਕਲੱਬ ਦੀਆਂ ਗਤੀਵਿਧੀਆਂ ਪ੍ਰਤੀ ਚਾਨਣਾ ਪਾਉਂਦੇ ਹੋਏ ਕਿਹਾ ਕਿ ਮਨੁੱਖਤਾ ਦੇ ਸੇਵਾ ਦੇ ਕਾਰਜਾਂ 'ਚ ਹਿੱਸਾ ਪਾਉਣ ਦੇ ਲਈ ਹਮੇਸ਼ਾ ਕਲੱਬ ਮੋਹਰੀ ਰਹੀ ਹੈ | ਇਸ ਮੌਕੇ ਲਾਈਨ ਸਿਮਰਜੀਤ ਸਿੰਘ ਪੀ.ਐਮ. ਜੇ.ਐਫ. ਕੈਸ਼ੀਅਰ, ਲਾਈਨ ਜੋਗਾ ਸਿੰਘ, ਲਖਵਿੰਦਰ ਸਿੰਘ ਪੀ.ਆਰ.ਓ., ਲਾਇਨ ਦਰਸ਼ਨ ਸਿੰਘ ਸਾਬਕਾ ਪ੍ਰਧਾਨ, ਚੰਕੀ ਸਡਾਨਾ ਸਾਬਕਾ ਪ੍ਰਧਾਨ, ਲਾਈਨ ਰਕੇਸ਼ ਜੁਲਕਾ, ਸਾਬਕਾ ਪ੍ਰਧਾਨ ਲਾਈਨ ਜਤਿੰਦਰ ਸਿੰਘ ਗਿੰਨੀ, ਲਾਈਨ ਮਨਿੰਦਰ ਸਿੰਘ, ਲਾਈਨ ਸੁਰਿੰਦਰ ਸਿੰਘ, ਲਾਇਨ ਮਾਨ ਸਿੰਘ, ਲਾਈਨ ਜਸਪਾਲ ਸਿੰਘ, ਲਾਈਨ ਜਗਤਾਰ ਸਿੰਘ, ਲਾਈਨ ਲਖਵਿੰਦਰ ਸਿੰਘ, ਲਾਈਨ ਅਵਤਾਰ ਸਿੰਘ, ਲਾਈਨ ਸੁਖਵਿੰਦਰ ਸਿੰਘ ਤੇ ਹੋਰ ਕਈ ਹਾਜ਼ਰ ਸਨ |

ਪਿਛਲੀ ਖ਼ਬਰ ਹਿੰਦੂ ਕੰਨਿਆ ਕਾਲਜ ਦੀ ਲਾਇਬ੍ਰੇਰੀ ਰਿਸਟੋਰਰ ਸੁਮਨ ਧਵਨ ਦੀ ਸੇਵਾ ਮੁਕਤੀ ਸੰਬੰਧੀ ਸਮਾਗਮ ਅਗਲੀ ਖ਼ਬਰ ਦਰਬਾਰ ਮੌਲਾ ਅਲੀ ਸੁਸਾਇਟੀ ਨੇ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।