03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਭਾਕਿਯੂ (ਰਾਜੇਵਾਲ) ਵਲੋਂ ਕੱਲ੍ਹ ਦੀ ਫ਼ਾਜ਼ਿਲਕਾ ਰੈਲੀ ਸੰਬੰਧੀ ਤਿਆਰੀ ਮੀਟਿੰਗ

ਅਜੀਤ ਡੈਸਕ 28-07-2026

ਬੋਹਾ, 27 ਜੁਲਾਈ (ਰਮੇਸ਼ ਤਾਂਗੜੀ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ 29 ਜੁਲਾਈ ਨੂੰ ਫ਼ਾਜ਼ਿਲਕਾ ਵਿਖੇ ਕੀਤੀ ਜਾ ਰਹੀ ਇਨਸਾਫ਼ ਰੈਲੀ ਸਬੰਧੀ ਤਿਆਰੀ ਮੀਟਿੰਗ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਗੱਗੀ ਕਲੀਪੁਰ ਨੇ ਦੱਸਿਆ ਕਿ ਫ਼ਾਜ਼ਿਲਕਾ ਦੇ ਕਿਸਾਨ ਦਰਸ਼ਨ ਸਿੰਘ ਨਾਲ ਸਥਾਨਕ ਤਹਿਸੀਲਦਾਰ ਵਲੋਂ ਜ਼ਮੀਨ ਸਬੰਧੀ ਬਦਇਖ਼ਲਾਕੀ ਕਰਦਿਆਂ ਬੇਇਨਸਾਫ਼ੀ ਕੀਤੀ ਜਾ ਰਹੀ ਸੀ ਤਾਂ ਕਿਸਾਨ ਆਗੂ ਸੁਖਮੰਦਰ ਸਿੰਘ ਸੁਖ ਨੇ ਇਸ ਦਾ ਸਖ਼ਤ ਵਿਰੋਧ ਜਤਾਇਆ, ਦੇ ਇਵਜ਼ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਖਿਲਾਫ ਕੇਸ ਹੀ ਦਰਜ਼ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਕਾਰਕੁਨ ਵੱਡੀ ਗਿਣਤੀ ਵਿਚ ਰੈਲੀ ‘ਚ ਸ਼ਮੂਲੀਅਤ ਕਰਨਗੇ। ਇਸ ਮੌਕੇ ਗੋਪਾਲ ਸਿੰਘ, ਲਾਭ ਸਿੰਘ, ਮੇਵਾ ਸਿੰਘ ਕੁਲਾਣਾ, ਰਾਜਵੰਤ ਸਿੰਘ, ਮੱਖਣ ਸਿੰਘ, ਜਸਵੀਰ ਦਾਸ ਬਾਵਾ, ਸੁਖਵਿੰਦਰ ਸਿੰਘ ਬਿੱਲਾ, ਸੁਖਮੀਤ ਸਿੰਘ ਦਰੀਆਪੁਰ, ਜਸਵਿੰਦਰ ਸਿੰਘ, ਸੁਖਪਾਲ ਸਿੰਘ ਬੀਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਬੂਟੇ ਲਗਾਏ ਅਗਲੀ ਖ਼ਬਰ ਮੁਸਲਮਾਨ ਭਾਈਚਾਰੇ ਦੇ ਸ਼ਸਤਰੀਕਰਨ ਲਈ ਸਰਕਾਰ ਉਸਾਰੂ ਰੁਖ਼ ਅਪਣਾਵੇ - ਸ਼ਾਹੀ ਇਮਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।