15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕੋਟਸ਼ਮੀਰ ਦੇ ਰਵਿਦਾਸ ਗੁਰੂ ਘਰ ’ਚ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਇਕੱਤਰਤਾ

ਅਜੀਤ ਡੈਸਕ 25-07-2026
ਕੋਟਫੱਤਾ, 24 ਜੁਲਾਈ (ਰਣਜੀਤ ਸਿੰਘ ਬੁੱਟਰ)- ਵਾਰਿਸ ਪੰਜਾਬ ਦੇ ਜਥੇਬੰਦੀ ਦੀ ਭਰਵੀਂ ਇਕੱਤਰਤਾ ਕੋਟਸਮੀਰ ਦੇ ਰਵਿਦਾਸ ਗੁਰੂ ਘਰ ਵਿਖੇ ਹੋਈ, ਜਿੱਥੇ ਜਥੇਬੰਦੀ ਦੇ ਆਗੂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਮਾਤਾ ਬਲਵਿੰਦਰ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨਾਲ ਚਮਕੌਰ ਸਿੰਘ ਬਰਾੜ, ਗੁਰਤੇਜ ਸਿੰਘ ਫੌਜੀ, ਕੁਲਦੀਪ ਸਿੰਘ ਗੋਸਲ, ਜਸਵੰਤ ਸਿੰਘ, ਗੁਰਭਿੰਦਰ ਸਿੰਘ, ਪ੍ਰਗਟ ਸਿੰਘ ਵਿਰਕ, ਗੁਰਪ੍ਰੀਤ ਸਿੰਘ, ਪੱਪਾ ਸਿੰਘ, ਸਰਕਲ ਪ੍ਰਧਾਨ ਅਰਸ਼ਦੀਪ ਸਿੰਘ ਕੋਟਸ਼ਮੀਰ, ਹਰਮੰਦਰ ਸਿੰਘ ਗੁਲਾਬਗੜ੍ਹ, ਸੁਖਮੰਦਰ ਸਿੰਘ ਜੈ ਸਿੰਘ ਵਾਲਾ, ਕੁਲਦੀਪ ਸਿੰਘ, ਸਵਿੰਦਰ ਸਿੰਘ, ਗੁਰਜਿੰਦਰ ਪਾਲ ਸਿੰਘ ਝੁੰਬਾ ਆਦਿ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਚਿੱਟੇ ਵਰਗੀ ਗੈਰ ਕਾਨੂੰਨੀ ਨਸ਼ੇ ਨੇ ਘਰਾਂ ਦੇ ਘਰ ਉਜਾੜ ਦਿੱਤੇ ਹਨ। ਇਨ੍ਹਾਂ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਪਿੱਛੇ ਸਰਕਾਰਾਂ ਦਾ ਹੱਥ ਹੈ ਜੇ ਸਰਕਾਰਾਂ ਚਾਹੁਣ ਤਾਂ ਚਿੱਟਾ ਬੰਦ ਕਰਵਾਉਣਾ ਕੁਝ ਘੰਟਿਆਂ ਦੀ ਖੇਡ ਹੈ। ਇਸ ਮੌਕੇ ਕੋਟਸ਼ਮੀਰ ਤੋਂ ਸੰਦੀਪ ਸਿੰਘ ਹੈਡ ਗ੍ਰੰਥੀ, ਸੱਤਪਾਲ ਸਿੰਘ ਕਮੇਟੀ ਮੈਂਬਰ, ਗੁਰਪਾਲ ਸਿੰਘ ਖਾਲਸਾ ਤੇ ਸ਼ੋਭਾ ਸਿੰਘ ਗੋਧਾ ਸਮੇਤ ਵੱਡੀ ਗਿਣਤੀ ਨਗਰ ਦੀਆਂ ਬੀਬੀਆਂ ਅਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਐੱਲ. ਐੱਡ ਕੋਰਸ (ਈ. ਟੀ. ਟੀ.) ਭਾਗ ਦੂਜਾ ਦੇ ਨਤੀਜੇ ’ਚ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਬੱਲ੍ਹੋ ਦੇ... ਅਗਲੀ ਖ਼ਬਰ 2027 ਵਿਚ ਮੁੜ ਸਰਕਾਰ ਬਣਨ ’ਤੇ ਹੋਣਹਾਰ ਵਿਦਿਆਰਥੀਆਂ ਨੂੰ ਸਿੰਗਾਪੁਰ ਅਤੇ ਮਲੇਸ਼ੀਆ ਦੇ ਵਿੱਦਿਅਕ ਟੂਰ ਕਰਵਾਏ ਜਾਣਗੇ- ਵਿਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।