04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪਿੰਡ ਸਰਦੂਲੇਵਾਲਾ ਵਿਖੇ ਅੱਖਾਂ ਦੀ ਜਾਂਚ ਉਪਰੰਤ ਮੁਫ਼ਤ ਦਵਾਈਆਂ ਤੇ ਐਨਕਾਂ ਵੰਡੀਆਂ

ਅਜੀਤ ਡੈਸਕ 23-07-2026
ਸਰਦੂਲਗੜ੍ਹ, 22 ਜੁਲਾਈ (ਜੀ.ਐਮ. ਅਰੋੜਾ)- ਸਿਹਤ ਵਿਭਾਗ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਸਰਦੂਲੇਵਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਡਾ. ਸੰਧੂ ਨੇ ਦੱਸਿਆ ਕਿ ਕੈਂਪ ਦੌਰਾਨ ਅਪਥਾਲਮਿਕ ਅਫ਼ਸਰ ਅਭੀਸ਼ੇਕ ਗਰਗ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੌਕੇ ’ਤੇ ਹੀ ਮੁਫ਼ਤ ਦਵਾਈਆਂ ਤੇ ਐਨਕਾਂ ਮੁਹੱਈਆ ਕਰਵਾਈਆਂ ਗਈਆਂ। ਡਾਕਟਰਾਂ ਨੇ ਦੱਸਿਆ ਕਿ ਵਧ ਰਹੀ ਉਮਰ ਦੇ ਨਾਲ ਅੱਖਾਂ ਦੀ ਰੌਸ਼ਨੀ ਦਾ ਕਮਜ਼ੋਰ ਹੋਣਾ ਇੱਕ ਆਮ ਸਮੱਸਿਆ ਹੈ ਅਤੇ ਸਮੇਂ ਸਿਰ ਦਵਾਈਆਂ ਲੈਣ ਨਾਲ ਜੀਵਨ ਸੌਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ’ਚ 91 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕਰ ਕੇ 64 ਮਰੀਜ਼ਾਂ ਚਿੱਟੇ ਮੋਤੀਏ ਦੇ ਮੁਫ਼ਤ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਆਉਣ ਦੀ ਸਲਾਹ ਦਿੱਤੀ ਗਈ। ਇਸ ਮੌਕੇ ਸਰਪੰਚ ਹਰਮੇਲ ਸਿੰਘ, ਸਿਹਤ ਕਰਮਚਾਰੀ ਰਵਿੰਦਰ ਸਿੰਘ ਰਵੀ, ਏ.ਐਨ.ਐਨ. ਅਮਨਦੀਪ ਕੌਰ, ਪਵਨ ਕੁਮਾਰ, ਆਸ਼ਾ, ਸੁਮਨ ਰਾਣੀ ਕਮਲਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਭਾਗ ਵਲੋਂ ਭੇਜੇ ਅਧਿਆਪਕਾਂ ਦਾ ਸਕੂਲ ਕਮੇਟੀ ਵਲੋਂ ਸਨਮਾਨ ਅਗਲੀ ਖ਼ਬਰ ਅਕਾਲੀ ਦਲ (ਬ) ਕਿਸਾਨਾਂ ਤੇ ਵਿਦਿਆਰਥੀਆਂ ਦੇ ਸੰਘਰਸ਼ ਸੰਬੰਧੀ ਸਪਸ਼ਟ ਸਟੈਂਡ ਲਵੇ-ਵਿੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।