04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਲੀਗਲ ਏਡ ਡਿਫੈਂਸ ਨੀਤੀ ਖਿਲਾਫ ਵਕੀਲਾਂ ਵਲੋਂ ਭੁੱਖ ਹੜਤਾਲ ਜਾਰੀ

ਅਜੀਤ ਡੈਸਕ 23-07-2026
ਮਾਨਸਾ, 22 ਜੁਲਾਈ (ਰਾਵਿੰਦਰ ਸਿੰਘ ਰਵੀ)- ਲੀਗਲ ਏਡ ਡਿਫੈਂਸ ਨੀਤੀ ਖ਼ਿਲਾਫ਼ ਵਕੀਲਾਂ ਵਲੋਂ ਭੁੱਖ ਹੜਤਾਲ ਜਾਰੀ ਹੈ। ਕਾਬਲੇ-ਗ਼ੌਰ ਰਹੇ ਕਿ ਰਾਜ ਭਰ ’ਚ ਪਿਛਲੇ ਮਹੀਨੇ ਤੋਂ ਇਸ ਪ੍ਰਣਾਲੀ ਨੂੰ ਖ਼ਤਮ ਕਰਵਾਉਣ ਅਦਾਲਤੀ ਕੰਮਕਾਜ ਠੱਪ ਕਰ ਕੇ ਵਕੀਲ ਭਾਈਚਾਰਾ ਹੜਤਾਲ ‘ਤੇ ਹੈ। ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਕਿਹਾ ਕਿ ਐਲ. ਏ. ਡੀ. ਸੀ. ਪਾਲਸੀ ‘ਚ ਬਹੁਤ ਜ਼ਿਆਦਾ ਖ਼ਾਮੀਆਂ ਹਨ ਅਤੇ ਇਹ ਨੀਤੀ ਵਕੀਲਾਂ ਤੇ ਆਮ ਲੋਕਾਂ ਦੇ ਸੰਵਿਧਾਨਕ ਹਿਤਾਂ ਦੀ ਪੂਰਤੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪਾਲਸੀ ਨੂੰ ਰੱਦ ਕਰਨ ਤੱਕ ਸੰਘਰਸ਼ ਚੱਲਦਾ ਰਹੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਨੀਤੀ ਅਸਿੱਧੇ ਰੂਪ ‘ਚ ਸਮਾਜ ‘ਚ ਅਰਾਜਕਤਾ ਅਤੇ ਨਸ਼ਿਆਂ ਦੇ ਸੇਵਨ ਦੇ ਕੇਸਾਂ ‘ਚ ਵਾਧਾ ਕਰਨ ‘ਚ ਰੋਲ ਨਿਭਾਅ ਰਹੀ ਹੈ। ਅੱਜ ਸਾਬਕਾ ਪ੍ਰਧਾਨ ਵਿਜੈ ਕੁਮਾਰ ਸਿੰਗਲਾ, ਸਾਧੂ ਸਿੰਘ ਦੰਦੀਵਾਲ, ਬਲਵਿੰਦਰ ਸਿੰਘ ਸੋਢੀ, ਬਿਧੀ ਚੰਦ ਗੋਇਲ, ਬੀਰਦਵਿੰਦਰ ਸਿੰਘ, ਮੁਖਵੰਤ ਸਿੰਘ, ਗੁਰਵਿੰਦਰ ਸਿੰਘ, ਰੋਹਿਤ ਮਿੱਤਲ, ਪਾਲ ਸਿੰਘ ਮਾਨ, ਰਜਿੰਦਰਪਾਲ ਕੌਰ, ਮਨੀਸ਼ਾ ਸ਼ਰਮਾ ਅਤੇ ਐਡਵੋਕੇਟ ਭਾਸਕਰ ਭੁੱਖ ਹੜਤਾਲ ‘ਤੇ ਬੈਠੇ। ਇਸ ਮੌਕੇ ਸਕੱਤਰ ਮਨਿੰਦਰ ਸਿੰਘ ਸਿੱਧੂ, ਦਰਸ਼ਨ ਸ਼ਰਮਾ, ਪ੍ਰਦੀਪ ਸਿੰਗਲਾ, ਸਮਸ਼ੇਰ ਸਿੰਘ ਖੋਖਰ, ਮੱਖਣ ਜਿੰਦਲ, ਬਿਮਲਜੀਤ ਸਿੰਘ, ਵਰਿੰਦਰ ਸਿੰਗਲਾ, ਬਲਵੀਰ ਕੌਰ, ਰੋਹਿਤ ਸਿੰਗਲਾ ਭੰਮਾ, ਸਤੀਸ਼ ਕੁਮਾਰ ਸਿੰਗਲਾ, ਦਵਿੰਦਰ ਕੌਰ ਆਦਿ ਹਾਜ਼ਰ ਸਨ।
ਫ੍ਰੀ ਲੀਗਲ ਏਡ ਪੈਨਲ ਦੇ ਨਿਯੁਕਤ ਵਕੀਲਾਂ ਵਲੋਂ ਅਸਤੀਫ਼ੇ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਦੇ ਵਕੀਲਾਂ ਵਲੋਂ ਪਿਛਲੇ 15 ਦਿਨਾਂ ਤੋਂ ਐਲ.ਏ.ਡੀ.ਸੀ. ਕਾਨੂੰਨ ਖਿਲਾਫ ਜਾਰੀ ਸੰਘਰਸ਼ ਦੌਰਾਨ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਵਕੀਲਾਂ ਵੱਲੋਂ ਸ਼ੁਰੂ ਕੀਤੀ ਲਗਾਤਾਰ ਭੁੱਖ ਹੜਤਾਲ ਦੂਜੇ ਦਿਨ ‘ਚ ਸ਼ਾਮਿਲ ਹੋ ਗਈ ਹੈ। ਅੱਜ ਭੁੱਖ ਹੜਤਾਲ ‘ਤੇ ਬੈਠਣ ਵਾਲੇ ਵਕੀਲਾਂ ‘ਚ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ, ਸਕੱਤਰ ਕਿਰਤੀ ਸ਼ਰਮਾ, ਬੇਅੰਤ ਸਿੰਘ ਗਰੇਵਾਲ, ਕਿੰਦੂ ਮੰਡੇਰ ਅਤੇ ਐਡਵੋਕੇਟ ਕਾਹਨਗੜ੍ਹ ਸ਼ਾਮਿਲ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੀਟਿੰਗ ਉਪਰੰਤ ਸਬ ਡਵੀਜ਼ਨ ਬੁਢਲਾਡਾ ਅਧੀਨ ਫ਼ਰੀ ਲੀਗਲ ਏਡ ਦੇ ਪੈਨਲ ‘ਤੇ ਨਿਯੁਕਤ ਵਕੀਲ ਕਿਰਤੀ ਸ਼ਰਮਾ, ਸੁਖਪਾਲ ਸਿੰਘ ਸਮਰਾ, ਰਾਜ ਕੁਮਾਰ ਸਾਕਿਆ, ਖੁਸ਼ਦੀਪ ਸਿੰਘ, ਟੇਕ ਚੰਦ ਸਿੰਗਲਾ, ਸੁਰਿੰਦਰ ਕੁਮਾਰ ਵਿਸ਼ਿਸ਼ਟ ਅਤੇ ਜਸਪ੍ਰੀਤ ਸਿੰਘ ਡੋਡ ਵਲੋਂ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸਰਵਿਸ ਦੇ ਨਾਂਅ ਆਪਣਾ ਸਮੂਹਿਕ ਅਸਤੀਫ਼ਾ ਬਾਰ ਨੂੰ ਦਿੱਤਾ ਗਿਆ ਹੈ, ਜੋ ਸਬੰਧਿਤ ਅਥਾਰਿਟੀ ਨੂੰ ਭੇਜਿਆ ਜਾਵੇਗਾ।
ਪਿਛਲੀ ਖ਼ਬਰ ਚਾਈਲਡ ਪ੍ਰੋਟੈਕਸ਼ਨ ਤੇ ਟ੍ਰੈਫ਼ਿਕ ਨਿਯਮਾਂ ਸੰਬੰਧੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਚਿੱਟਾ ਅਤੇ ਡੋਡਾ ਭੁੱਕੀ ਚੂਰਾ ਪੋਸਤ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।