08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਗੰਦਗੀ ਦੇ ਢੇਰਾਂ ਨੇ ਸ਼ਹਿਰ ਵਾਸੀ ਕੀਤੇ ਬੇਹਾਲ

ਅਜੀਤ ਡੈਸਕ 17-07-2026

ਬਰੇਟਾ, 16 ਜੁਲਾਈ (ਜੀਵਨ ਸ਼ਰਮਾ)- ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਸਥਾਨਕ ਸ਼ਹਿਰ ਦੇ ਹਾਲਾਤ ਸਫ਼ਾਈ ਨੂੰ ਲੈ ਕੇ ਬਹੁਤ ਹੀ ਮਾੜੇ ਹੋ ਗਏ ਹਨ। ਸ਼ਹਿਰ ’ਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ, ਜਿਸ ਕਾਰਨ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਖ਼ਤਰਾ ਬਣ ਚੁੱਕਾ ਹੈ ਅਤੇ ਹਰ ਪਾਸੇ ਬਦਬੂ ਫੈਲਣ ਕਰ ਕੇ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਲੰਬਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਸਫ਼ਾਈ ਦਾ ਹੱਲ ਨਾ ਨਿਕਲਣ ਕਾਰਨ ਲੋਕਾਂ ਦਾ ਸਰਕਾਰ ਪ੍ਰਤੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਫ਼ਾਈ ਨੂੰ ਲੈ ਕੇ ਸਰਕਾਰ ਗੰਭੀਰ ਨਹੀਂ ਜਾਪ ਰਹੀ। ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਮੰਗਾਂ ਮੰਨੇ ਜਾਣ ਤੱਕ ਹੜਤਾਲ ਜਾਰੀ ਰੱਖਣਗੇ।

ਪਿਛਲੀ ਖ਼ਬਰ ਨਰਮੇ ਨੂੰ ਔੜ ਲੱਗਣ ਤੋਂ ਬਚਾਉਣ ਲਈ ਸਮੇਂ ਸਿਰ ਸਿੰਚਾਈ ਯਕੀਨੀ ਬਣਾਈ ਜਾਵੇ-ਮੁੱਖ ਖੇਤੀਬਾੜੀ ਅਫ਼ਸਰ ਅਗਲੀ ਖ਼ਬਰ ਜ਼ਿਲ੍ਹੇ ’ਚ 16 ਨਵੇਂ ਸਪੈਸ਼ਲਿਸਟ ਡਾਕਟਰ ਕੀਤੇ ਇਮਪੈਨਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।