03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕਾ. ਜਗਨ ਨਾਥ ਵਲੋਂ ਬੋਹਾ ’ਚ ਨਵੇਂ ਬਿਜਲੀ ਟਰਾਂਸਫ਼ਾਰਮਰ ਦਾ ਉਦਘਾਟਨ

ਅਜੀਤ ਡੈਸਕ 12-07-2026

ਬੋਹਾ, 11 ਜੁਲਾਈ (ਰਮੇਸ਼ ਤਾਂਗੜੀ)- ਕਸਬਾ ਬੋਹਾ ਵਿਖੇ ਦਿਨੋਂ ਦਿਨ ਵਧ ਰਹੀ ਆਬਾਦੀ ਲਈ ਬਿਜਲੀ ਦੀ ਮੰਗ ਵੀ ਵਧ ਰਹੀ ਹੈ। ਸਥਾਨਕ ਮਾਡਲ ਟਾਊਨ ਵਾਰਡ ਨੰਬਰ 11 ਲਈ ਬਿਜਲੀ ਦੀ ਮੰਗ ਪੂਰੀ ਕਰਨ ਲਈ ਇੱਥੋਂ ਦੇ ਸੁਵਿਧਾ ਕੇਂਦਰ ਕੋਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਨਵਾਂ ਟਰਾਂਸਫ਼ਾਰਮਰ ਲਗਾਇਆ ਗਿਆ ਹੈ। ਵਾਰਡ ਦੇ ਆਗੂ ਕੁਲਵੰਤ ਸਿੰਘ ਅਤੇ ਤਰਸੇਮ ਰਾਜ ਨੇ ਦੱਸਿਆ ਕਿ ਸੁਵਿਧਾ ਕੇਂਦਰ ਦੇ ਖੇਤਰ ‘ਚ ਵਸਦੀ ਆਬਾਦੀ ਦੇ ਲੋਕਾਂ ਨੂੰ ਹਮੇਸ਼ਾ ਬਿਜਲੀ ਦੀ ਘਾਟ ਰਹੀ ਹੈ, ਜਿਸ ‘ਤੇ ਲੋਕਾਂ ਨੇ ਇਕੱਠੇ ਹੋ ਕੇ ਨਵਾਂ ਟਰਾਂਸਫ਼ਾਰਮਰ ਲਗਾਉਣ ਦੀ ਮੰਗ ਕੀਤੀ। ਸਬੰਧਿਤ ਵਿਭਾਗ ਵਲੋਂ ਵਾਰਡ ਦੇ ਘਰਾਂ ਦਾ ਐਸਟੀਮੇਟ ਤਿਆਰ ਕਰ ਕੇ ਨਵਾਂ ਟਰਾਂਸਫ਼ਾਰਮਰ ਸਥਾਪਿਤ ਕੀਤਾ। ਵਾਰਡ ਵਾਸੀ ਕਾ. ਜਗਨ ਨਾਥ ਵਲੋਂ ਇਸ ਨਵੇਂ ਟਰਾਂਸਫ਼ਾਰਮਰ ਨੂੰ ਚਾਲੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੰਘਾਣੀਆਂ, ਗੰਢੂ ਕਲਾਂ, ਆਲਮਪੁਰ ਮੰਦਰਾਂ, ਸੈਦੇਵਾਲਾ, ਰਾਮਪੁਰ ਮੰਡੇਰ ਆਦਿ ਪਿੰਡਾਂ ਤੋਂ ਲੋਕ ਮਾਡਲ ਟਾਊਨ ‘ਚ ਆ ਕੇ ਵਸੇ ਹਨ, ਜਿਸ ਕਰ ਕੇ ਬਿਜਲੀ ਦੀ ਖਪਤ ਵੀ ਵਧ ਗਈ ਹੈ।

ਪਿਛਲੀ ਖ਼ਬਰ 'ਨਿਕੰਮੇ ਪੁੱਤ' ਤੋਂ ਖਰਬਪਤੀ ਬਣਨ ਤੀਕ ਐਲਨ ਮਸਕ ਅਗਲੀ ਖ਼ਬਰ ਜੁਗਨੀ ਕਿੱਥੇ ਕਿੱਥੇ ਗਈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।