01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਆਸ਼ਾ ਵਰਕਰਾਂ ਨੇ ਹਲਕਾ ਵਿਧਾਇਕ ਡਾ. ਸਿੰਗਲਾ ਨੂੰ ਮੰਗ-ਪੱਤਰ ਦਿੱਤਾ <br/>

ਅਜੀਤ ਡੈਸਕ 16-06-2026

ਮਾਨਸਾ, 15 ਜੂਨ (ਧਾਲੀਵਾਲ)- ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਦੀਆਂ ਮੰਗਾਂ ਸੰਬੰਧੀ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਮੰਗ ਪੱਤਰ ਦਿੱਤਾ ਗਿਆ | ਬਲਾਕ ਖ਼ਿਆਲਾਂ ਕਲਾਂ ਦੀ ਪ੍ਰਧਾਨ ਪਰਮਜੀਤ ਕੌਰ ਝੱਬਰ ਅਤੇ ਚੇਅਰਮੈਨ ਬਲਵਿੰਦਰ ਕੌਰ ਭੈਣੀ ਬਾਘਾ ਨੇ ਦੱਸਿਆ ਕਿ ਆਸ਼ਾ ਵਰਕਰ ਅਤੇ ਫੈਸੀਲੀਟੇਟਰ 18 ਸਾਲਾਂ ਤੋਂ ਨਿਗੂਣੇ ਭੱਤੇ 'ਤੇ ਕੰਮ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਸਿਰਫ਼ 2500 ਰੁਪਏ ਹੀ ਦਿੱਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਨਿੱਤ ਰੋਜ਼ ਵਰਕਰਾਂ ਨੂੰ ਆਨਲਾਈਨ ਕੰਮ ਸੌਂਪੇ ਜਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਕੱਟੇ ਭੱਤੇ ਤੁਰੰਤ ਲਾਗੂ ਕਰਨ ਦੇ ਨਾਲ ਹੀ ਵਾਧਾ ਕਰ ਕੇ 10 ਹਜ਼ਾਰ ਜਾਂ ਦੁੱਗਣਾ ਕੀਤਾ ਜਾਵੇ, ਸੇਵਾ ਮੁਕਤ ਵਰਕਰਾਂ ਨੂੰ ਬੁਢਾਪਾ ਭੱਤਾ 5 ਲੱਖ ਕੀਤਾ ਜਾਵੇ, ਪੈਨਸ਼ਨ ਦੁਰਘਟਨਾ ਬੀਮਾ ਤੁਰੰਤ ਲਾਗੂ ਕੀਤੀ ਜਾਵੇ, ਤਨਖ਼ਾਹ 'ਚ ਵਾਧਾ ਕਰਨ ਸਮੇਤ ਸਰਕਾਰੀ ਮੁਲਾਜ਼ਮ ਦਾ ਦਰਜ ਦਿੱਤਾ ਜਾਵੇ ਅਤੇ ਹੋਰ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ |

ਪਿਛਲੀ ਖ਼ਬਰ ਮਾਮੂਲੀ ਝਗੜੇ ਕਾਰਨ ਦੋਸਤ ਦਾ ਕਤਲ ਅਗਲੀ ਖ਼ਬਰ ਭੁਪਿੰਦਰ ਕੁਮਾਰ ਦੀ ਮੌਤ ਦੇ ਮਾਮਲੇ 'ਚ ਇੱਕ ਵਿਅਕਤੀ 'ਤੇ ਪਰਚਾ ਦਰਜ, ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।