31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜ਼ਿਲ੍ਹਾ ਮਾਨਸਾ ਦੇ ਸਾਢੇ 3 ਸਾਲ ਦੇ ਬੱਚੇ ਨੇ ਕੀਤਾ ਨਵਾਂ ਵਿਸ਼ਵ ਪੱਧਰੀ ਕੀਰਤੀਮਾਨ ਸਥਾਪਿਤ <br/>

ਅਜੀਤ ਡੈਸਕ 16-06-2026

ਬੁਢਲਾਡਾ, 15 ਜੂਨ (ਸਵਰਨ ਸਿੰਘ ਰਾਹੀ)- ਨੇੜਲੇ ਪਿੰਡ ਰੱਲੀ ਦੇ ਜਸਵਿੰਦਰ ਸਿੰਘ ਦੇ ਪੁੱਤਰ ਕੁੰਵਰ ਨਿਸਚਹਿ ਸਿੰਘ ਚਹਿਲ ਨੇ ਵਰਲਡ ਰਿਕਾਰਡ ਆਫ਼ ਬੁੱਕ 'ਚ ਆਪਣਾ ਨਾਂਅ ਦਰਜ ਕਰਵਾ ਕੇ ਆਪਣੇ ਮਾਪਿਆਂ, ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਐਨ.ਆਰ.ਆਈ. ਪਰਿਵਾਰ ਦਾ ਇਹ ਬੱਚਾ ਸਿਰਫ਼ ਸਾਢੇ 3 ਸਾਲ ਦਾ ਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਮੰਤਰਾਲੇ ਨਾਲ ਰਜਿਸਟਰਡ ਸੰਸਥਾ ਇਨਫਲੂੰਸਰ ਬੁੱਕ ਆਫ਼ ਵਰਲਡ ਰਿਕਾਰਡਜ਼ ਵਲੋਂ ਛੋਟੀ ਉਮਰ 'ਚ ਹੀ ਡਰੋਨ ਸੰਭਾਲਣ ਦੇ ਅਸਧਾਰਨ ਹੁਨਰ ਲਈ ਇਸ ਬੱਚੇ ਨੂੰ 'ਨੌਜਵਾਨ ਡਰੋਨ ਆਪਰੇਟਰ ਸਟਾਰ' ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ | ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਸਚਹਿ ਸਿੰਘ ਇਸ ਤੋਂ ਪਹਿਲਾਂ 8 ਸਾਲਾ ਨੇਪਾਲ ਦੇ ਇੱਕ ਬੱਚੇ ਦੇ ਬਣਾਏ ਰਿਕਾਰਡ ਨੂੰ ਤੋੜ ਕੇ ਹੁਣ ਸਭ ਤੋਂ ਘੱਟ ਉਮਰ 'ਚ ਡਰੋਨ ਚਲਾਉਣ ਵਾਲਾ ਵਿਸ਼ਵ ਦਾ ਪਹਿਲਾ ਬੱਚਾ ਬਣ ਗਿਆ ਹੈ | ਇਸ ਵਿਸ਼ੇਸ਼ ਪ੍ਰਾਪਤੀ ਲਈ ਕਰਵਾਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ, ਨੰਬਰਦਾਰ ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਚਹਿਲ ਅਤੇ ਗ੍ਰਾਮ ਪੰਚਾਇਤ ਰੱਲੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਪਿੰਡ ਰੱਲੀ ਦੇ ਭੂਰਾ ਸਿੰਘ ਦੇ ਕੈਲਗਰੀ ਰਹਿੰਦੇ ਇੰਜੀਨੀਅਰ ਪੁੱਤਰ ਜਸਵਿੰਦਰ ਸਿੰਘ ਚਹਿਲ ਦੇ ਸਾਢੇ 3 ਸਾਲ ਦੇ ਬੱਚੇ ਨਿਸਚਹਿ ਸਿੰਘ ਦੀ ਇਸ ਪ੍ਰਾਪਤੀ ਨੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਪਿੰਡ ਵਾਸੀਆਂ ਵਲੋਂ ਨਿਸਚਹਿ ਸਿੰਘ ਚਹਿਲ, ਉਸ ਦੀ ਮਾਤਾ ਮਨਰੂਪ ਕੌਰ, ਦਾਦਾ ਭੂਰਾ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਪੰਜਾਬ 'ਚ ਭਾਜਪਾ ਸਰਕਾਰ ਬਣਨ 'ਤੇ ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕੀਤੇ ਜਾਣਗੇ-ਨਕੱਈ ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਵਲੋਂ ਐਸ. ਐਸ. ਪੀ. ਦਫ਼ਤਰ ਮਾਨਸਾ ਨੇੜੇ ਰੋਸ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।