31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਖ਼ਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਅਪਗੇ੍ਰਡ ਕਰਨ ਦੀ ਮੰਗ <br/>

ਖ਼ਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਅਪਗੇ੍ਰਡ ਕਰਨ ਸੰਬੰਧੀ ਕੀਤੀ ਇਕੱਤਰਤਾ ਮੌਕੇ ਵਿਚਾਰਾਂ ਕਰਦੇ ਹੋਏ ਵੱਖ-ਵੱਖ ਪਿੰਡਾਂ ਦੇ ਲੋਕ | ਅਜੀਤ ਤਸਵੀਰ<br/> 15-06-2026

ਮਾਨਸਾ, 14 ਜੂਨ (ਰਾਵਿੰਦਰ ਸਿੰਘ ਰਵੀ)- ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਸੀ.ਐਚ.ਸੀ. ਖ਼ਿਆਲਾ ਕਲਾਂ ਨੂੰ ਅਪਗੇ੍ਰਡ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਹਸਪਤਾਲ ਆਸ-ਪਾਸ ਦੇ 72 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ | ਹਸਪਤਾਲ ਨੂੰ ਅਪਗੇ੍ਰਡ ਕਰਵਾਉਣ ਲਈ ਬਣਾਈ ਗਈ ਕਮੇਟੀ ਦੀ ਇਕੱਤਰਤਾ 'ਚ ਵੱਖ-ਵੱਖ ਪਿੰਡਾਂ ਅਤੇ ਮਾਨਸਾ ਸ਼ਹਿਰ ਤੋਂ ਵੱਡੀ ਗਿਣਤੀ 'ਚ ਲੋਕ ਪਹੁੰਚੇ | ਬੁਲਾਰਿਆਂ ਨੇ ਕਿਹਾ ਕਿ ਹਸਪਤਾਲ ਦੇ ਵੱਡੇ ਰਕਬੇ ਨੂੰ ਦੇਖਦਿਆਂ ਇੱਥੇ ਟਰੋਮਾ ਸੈਂਟਰ ਵਿਕਸਿਤ ਕਰਨ ਦੇ ਨਾਲ ਹੀ ਮਾਹਿਰ ਡਾਕਟਰਾਂ, ਬਲੱਡ ਬੈਂਕ, ਅਲਟਰਾਸਾਊਾਡ, ਆਧੁਨਿਕ ਟੈਸਟ ਲੈਬਾਰਟਰੀ, 24 ਘੰਟੇ ਐਂਬੂਲੈਂਸ ਸੇਵਾਵਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਪੇਂਡੂ ਖੇਤਰ ਦੇ ਮਰੀਜ਼ਾਂ ਦੀ ਪਹੁੰਚ ਆਸਾਨ ਹੋ ਸਕੇ | ਮੁਸਲਿਮ ਫ਼ਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫਰ ਨੇ ਕਿਹਾ ਸਿਵਲ ਹਸਪਤਾਲ ਮਾਨਸਾ ਭੀੜ ਵਾਲੇ ਖੇਤਰ 'ਚ ਸਥਿਤ ਹੈ ਜਿੱਥੇ ਮਰੀਜ਼ ਨੂੰ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਰੇਲਵੇ ਫਾਟਕ ਬੰਦ ਹੋਣ ਸਮੇਂ ਅਤੇ ਬਾਰਸ਼ ਦੇ ਦਿਨਾਂ 'ਚ ਅੰਡਰ ਬਿ੍ਜ 'ਚ ਪਾਣੀ ਭਰਨ ਕਰ ਕੇ ਲੋਕਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ | ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਕਿਸਾਨ ਆਗੂ ਗੁਰਜੰਟ ਸਿੰਘ ਅਤੇ ਵਰਿਆਮ ਸਿੰਘ ਨੇ ਕਿਹਾ ਕਿ ਨੈਸ਼ਨਲ ਹਾਈਵੇਅ 'ਤੇ ਸਥਿਤ ਇਸ ਹਸਪਤਾਲ 'ਚ ਸੌਖੀ ਪਹੁੰਚ ਕੀਤੀ ਜਾ ਸਕਦੀ ਹੈ, ਨੂੰ ਅਪਗੇ੍ਰਡ ਕਰਨਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਡਾ. ਬਿੱਕਰ ਸਿੰਘ ਖ਼ਿਆਲਾ ਦੇ ਉੱਦਮਾਂ ਨਾਲ ਸ਼ੁਰੂ ਕੀਤੀ ਮੁਹਿੰਮ ਆਪਣੇ ਨਿਸ਼ਾਨੇ ਵੱਲ ਵਧ ਰਹੀ ਹੈ | ਕਿਸਾਨ ਕੇਵਲ ਸਿੰਘ ਸਰਾਂ ਨੇ ਕਿਹਾ ਹਸਪਤਾਲ 'ਚ ਖ਼ਾਲੀ ਪਈਆਂ ਅਸਾਮੀਆਂ ਤੁਰੰਤ ਪੁਰ ਕਰਨ ਦੇ ਨਾਲ ਹੀ ਸਮੁਦਾਇਕ ਸਿਹਤ ਕੇਂਦਰ ਨੂੰ ਪਦ ਉੱਨਤ ਕੀਤਾ ਜਾਵੇ ਅਤੇ ਹਸਪਤਾਲ 'ਚ ਖੜ੍ਹੇ ਕੀਤੇ ਨਕਾਰਾ ਹੋ ਚੁੱਕੇ ਵਾਹਨਾਂ ਨੂੰ ਹਟਾਉਣ ਦੇ ਨਾਲ ਹੀ ਖੰਡਰ ਬਣੇ ਪੁਰਾਣੇ ਰਿਹਾਇਸ਼ੀ ਕੁਆਰਟਰ ਢਾਹੇ ਜਾਣ ਤੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਮਾਨਸਾ ਵਿਖੇ ਤਬਦੀਲ ਕੀਤਾ ਜਾਵੇ | ਇਸ ਮੌਕੇ ਸਰਪੰਚ ਰਣਜੀਤ ਸਿੰਘ, ਡਾ. ਰਾਮ ਸਿੰਘ, ਗੁਰਸੇਵਕ ਸਿੰਘ, ਅਮਨਦੀਪ ਸਿੰਘ, ਕੁਲਵੰਤ ਸਿੰਘ, ਮੇਜਰ ਸਿੰਘ, ਸਰਪੰਚ ਕੁਲਦੀਪ ਸਿੰਘ, ਹਰਦੀਪ ਸਿੰਘ ਜਟਾਣਾ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ, ਸੁਖਦਰਸ਼ਨ ਸਿੰਘ ਸੋਨੀ, ਛਿੰਦਰਪਾਲ ਸਿੰਘ ਚਹਿਲ, ਫ਼ੌਜੀ ਦਰਸ਼ਨ ਸਿੰਘ, ਪੰਚ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੋਹਾ ਦੇ ਭੁਪਿੰਦਰ ਕੁਮਾਰ ਦੀ ਮਿ੍ਤਕ ਦੇਹ ਭਾਖੜਾ ਨਹਿਰ 'ਚੋਂ ਬਰਾਮਦ ਅਗਲੀ ਖ਼ਬਰ ਭੀਖੀ ਡਿਸਟਰੀਬਿਊਟਰੀ 'ਤੇ ਨਿਰਮਾਣ ਅਧੀਨ ਪੁਲ ਦੀ ਬੁਰਜੀ ਨੁਕਸਾਨੀ, ਆਵਾਜਾਈ ਖੋਲ੍ਹੀ ਤਾਂ ਹਾਦਸੇ ਦੀ ਸੰਭਾਵਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।