20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮਾਨਸਿਕ ਰੋਗੀ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ

ਅਜੀਤ ਡੈਸਕ 13-06-2026
ਬਠਿੰਡਾ, 12 ਜੂਨ (ਅਵਤਾਰ ਸਿੰਘ ਕੈਂਥ)-ਇਕ ਔਰਤ ਵਲੋਂ ਬਠਿੰਡਾ-ਮਲੋਟ ਰੋਡ 'ਤੇ ਲੰਘ ਰਹੇ ਵਾਹਨਾਂ 'ਤੇ ਪੱਥਰ ਸੁੱਟਣ ਤੇ ਸੜਕ 'ਤੇ ਲੰਬੇ ਲੇਟ ਕੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਮੈਂਬਰ ਸੰਦੀਪ ਸਿੰਘ ਗਿੱਲ ਮਲੋਟ ਰੋਡ 'ਤੇ ਉਸ ਜਗ੍ਹਾ 'ਤੇ ਪਹੁੰਚੇ ਜਿਥੇ ਇਕ ਮਾਨਸਿਕ ਤੌਰ 'ਤੇ ਬਿਮਾਰ ਔਰਤ ਸੜਕ 'ਤੇ ਖੜ੍ਹੇ ਵਾਹਨਾਂ 'ਤੇ ਪੱਥਰ ਸੁੱਟ ਰਹੀ ਸੀ | ਪੀ. ਸੀ. ਆਰ. ਪੁਲਿਸ ਵੀ ਮੌਕੇ 'ਤੇ ਪਹੁੰਚੀ | ਸਹਾਰਾ ਟੀਮ ਨੇ ਔਰਤ ਨੂੰ ਐਂਬੂਲੈਂਸ 'ਚ ਬਿਠਾ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ | ਸਹਾਰਾ ਟੀਮ ਮੈਂਬਰ ਨੇ ਦੱਸਿਆ ਕਿ ਔਰਤ ਪਰਸ ਰਾਮ ਨਗਰ, ਗਲੀ ਨੰਬਰ 30 ਦੀ ਰਹਿਣ ਵਾਲੀ ਹੈ | ਸਹਾਰਾ ਟੀਮ ਨੇ ਇਲਾਜ ਉਪਰੰਤ ਔਰਤ ਨੂੰ ਉਸ ਦੇ ਘਰ ਪਹੁੰਚਾਇਆ | ਪਰਿਵਾਰਿਕ ਮੈਂਬਰਾਂ ਅਨੁਸਾਰ ਔਰਤ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ |
ਪਿਛਲੀ ਖ਼ਬਰ ਬਲਕਾਰ ਸਿੰਘ ਬਰਾੜ ਜੈਤੋ ਹਲਕੇ ਦੇ ਅਬਜ਼ਰਵਰ ਨਿਯੁਕਤ, ਪਾਰਟੀ ਢਾਂਚਾ ਹੋਵੇਗਾ ਹੋਰ ਦਿ੍ੜ੍ਹ <br/> ਅਗਲੀ ਖ਼ਬਰ ਗੁ: ਬਾਬਾ ਗੁਰਬਖ਼ਸ਼ ਸਿੰਘ ਵਿਖੇ ਬੇਅਦਬੀ ਦੀ ਕੋਸ਼ਿਸ਼ ਨਿੰਦਣਯੋਗ-ਜਥੇ: ਬਾਬਾ ਟੇਕ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।