20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨਸ਼ਿਆਂ ਦੀ ਰੋਕਥਾਮ ਤੇ ਅਮਨ ਕਾਨੂੰਨ ਦੇ ਮੁੱਦੇ 'ਤੇ ਫ਼ੇਲ੍ਹ ਸਾਬਿਤ ਹੋਈ 'ਆਪ' ਸਰਕਾਰ-ਗੁਰਬਾਜ਼ ਸਿੰਘ ਸਿੱਧੂ <br/>

ਅਜੀਤ ਡੈਸਕ 13-06-2026
ਰਾਮਾਂ ਮੰਡੀ, 12 ਜੂਨ (ਤਰਸੇਮ ਸਿੰਗਲਾ)-ਪੰਜਾਬ 'ਚ ਨਸ਼ਿਆਂ ਦੀ ਰੋਕਥਾਮ ਦੇ ਵੱਡੇ-ਵੱਡੇ ਦਾਅਵਿਆਂ ਤੇ ਸੂਬੇ ਨੂੰ ਰੰਗਲਾ ਬਣਾਉਣ ਦੇ ਵਾਇਦੇ ਨਾਲ ਸੱਤਾ 'ਚ ਆਈ ਆਮ ਆਦਮੀ ਪਾਰਟੀ ਸਰਕਾਰ ਦਾ ਕਾਰਜਕਾਲ ਹੁਣ ਜਦੋਂ ਆਖ਼ਰੀ ਵਰ੍ਹੇ 'ਚ ਪ੍ਰਵੇਸ਼ ਕਰ ਚੁੱਕਾ ਹੈ ਤਾਂ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਨਸ਼ਿਆਂ ਦੀ ਰੋਕਥਾਮ ਤੇ ਅਮਨ ਕਾਨੂੰਨ ਦੇ ਮੁੱਦੇ 'ਤੇ ਇਹ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ¢ ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ 'ਚ ਪਿਛਲੇ ਸਮੇਂ ਤੋਂ ਸਿਆਸੀ ਤੌਰ 'ਤੇ ਸਰਗਰਮ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ | ਸਿੱਧੂ ਜੋ ਅੱਜ ਰਾਮਾਂ ਬਲਾਕ ਦੇ ਕਈ ਪਿੰਡਾਂ 'ਚ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ 'ਚ ਹਾਜ਼ਰੀ ਭਰਨ ਪੁੱਜੇ ਹੋਏ ਸਨ, ਨੇ ਦੌਰੇ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਨਿਤ ਦਿਨ ਸਾਹਮਣੇ ਆ ਰਹੀਆਂ ਹਨ ਇਸੇ ਤਰ੍ਹਾਂ ਅਮਨ ਕਾਨੂੰਨ ਦੀ ਹਾਲਤ ਇਹ ਹੈ ਕਿ ਜਿਹੜਾ ਕਾਰੋਬਾਰੀ ਚੰਗਾ ਵਪਾਰ ਕਰਦਾ ਹੈ ਤਾਂ ਸਮਾਜ ਵਿਰੋਧੀ ਅਨਸਰ ਉਸੇ ਨੂੰ ਨਿਸ਼ਾਨਾ ਬਣਾ ਰਹੇ ਹਨ, ਫਿਰÏਤੀਆਂ ਮੰਗੀਆਂ ਜਾਂਦੀਆਂ ਨੇ ਤੇ ਨਾ ਦੇਣ ਤੇ ਉਸ ਦੇ ਵਪਾਰਕ ਅਦਾਰਿਆਂ ਤੇ ਗੋਲੀਬਾਰੀ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਹਾਲਾਤ ਖ਼ਰਾਬ ਹੋਣ ਕਰਕੇ ਕੋਈ ਵੱਡਾ ਵਪਾਰਕ ਅਦਾਰਾ ਸੂਬੇ 'ਚ ਨਿਵੇਸ਼ ਨਹੀ ਕਰ ਰਿਹਾ | ਸਿੱਧੂ ਨੇ ਇਸ ਮੌਕੇ ਲੋਕ ਮੁਸ਼ਕਿਲਾਂ ਸੁਣਦਿਆਂ ਹੱਲ ਦਾ ਯਕੀਨ ਵੀ ਦਵਾਇਆ | ਇਸ ਮੌਕੇ ਜੱਟਮਹਾਂ ਸਭਾ ਹਲਕਾ ਪ੍ਰਧਾਨ ਮਨਜੀਤ ਲਾਲੇਆਣਾ, ਜਸਪਾਲ ਸਿੰਘ ਬੰਗੀ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਗੁਰਵਿੰਦਰ ਸਿੰਘ ਦੁੱਨੇਵਾਲਾ, ਚਰਨਜੀਤ ਸਿੰਘ ਕੋਟਬਖਤੂ, ਤਰਸੇਮ ਸਿੰਘ ਮਾਨਵਾਲਾ, ਹਰਪਾਲ ਪੰਚ ਗਾਟਵਾਲੀ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਗੁ: ਬਾਬਾ ਗੁਰਬਖ਼ਸ਼ ਸਿੰਘ ਵਿਖੇ ਬੇਅਦਬੀ ਦੀ ਕੋਸ਼ਿਸ਼ ਨਿੰਦਣਯੋਗ-ਜਥੇ: ਬਾਬਾ ਟੇਕ ਸਿੰਘ <br/> ਅਗਲੀ ਖ਼ਬਰ ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।