18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਗਰ ਨਿਗਮ/ਕੌਂਸਲ ਚੋਣਾਂ 'ਚ ਖੇਤਰੀ ਪਾਰਟੀ ਨੂੰ ਜਿਤਾਉਣਾ ਸਮੇਂ ਦੀ ਮੰਗ - ਸੋਢੀ

ਅਜੀਤ ਡੈਸਕ 24-05-2026
ਸਰਦੂਲਗੜ੍ਹ, 23 ਮਈ (ਜੀ.ਐਮ. ਅਰੋੜਾ)- 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ 'ਚ ਸੱਤਾ ਦੀ ਕੁਰਸੀ ਹਾਸਲ ਕਰਨ ਲਈ ਨਹੀਂ ਬਲਕਿ ਲੋਕਾਂ ਦੇ ਹੱਕਾਂ ਤੇ ਹਿਤਾਂ ਦੀ ਰਾਖੀ ਕਰਦਿਆਂ ਲੋਕਾਂ ਦੇ ਹੱਕ ਲੋਕਾਂ ਤੱਕ ਪਹੁੰਚਾਉਣ ਲਈ ਹੁੰਦੀਆਂ ਹਨ | ਇਹ ਪ੍ਰਗਟਾਵਾ ਇੱਥੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਕੀਤਾ | ਉਨ੍ਹਾਂ ਕਿਹਾ ਕਿ ਭਾਵੇਂ ਸਾਰੀਆਂ ਰਾਸ਼ਟਰੀ ਪਾਰਟੀਆਂ ਨੇ ਆਪਣੇ ਉਮੀਦਵਾਰ ਹਰ ਵਾਰਡ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਦਿੱਲੀ ਦਰਬਾਰ ਤੋਂ ਦਿਸ਼ਾ ਨਿਰਦੇਸ਼ ਲੈ ਕੇ ਰਾਜਨੀਤੀ ਕਰਨ ਵਾਲੇ ਪੰਜਾਬ ਤੇ ਪੰਜਾਬੀਆਂ ਦਾ ਕਦੇ ਭਲਾ ਕਰਨ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਕਿਹਾ ਕਿ ਲੋੜ ਹੈ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਉਸ ਦੀ ਲੀਡਰਸ਼ਿਪ ਮਜ਼ਬੂਤ ਕਰਨ ਲਈ ਹਰ ਵੋਟਰ ਆਪਣਾ ਅਹਿਮ ਰੋਲ ਅਦਾ ਕਰੇ |
ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਨਗਰ ਪੰਚਾਇਤ ਜੋਗਾ 'ਚ ਸੀ.ਪੀ.ਆਈ. ਨੂੰ ਹਮਾਇਤ
ਜੋਗਾ, 23 ਮਈ (ਮਨਜੀਤ ਸਿੰਘ ਘੜੈਲੀ)- ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਅÏਲਖ ਦੀ ਪ੍ਰਧਾਨਗੀ ਹੇਠ ਹੋਈ | ਪਾਰਟੀ ਵਲੋਂ ਸਰਬਸੰਮਤੀ ਨਾਲ ਨਗਰ ਕੌਂਸਲ ਮਾਨਸਾ 'ਚ ਚੰਗੇ ਅਕਸ ਵਾਲੇ ਆਜ਼ਾਦ ਉਮੀਦਵਾਰਾਂ ਅਤੇ ਨਗਰ ਪੰਚਾਇਤ ਜੋਗਾ 'ਚ ਸੀ.ਪੀ.ਆਈ. ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਜਥੇਦਾਰ ਮਨਜੀਤ ਸਿੰਘ ਬੱਪੀਆਣਾ, ਮਾ. ਮਿੱਠੂ ਸਿੰਘ ਕਾਹਨਕੇ, ਜਥੇਦਾਰ ਕੌਰ ਸਿੰਘ ਖਾਰਾ, ਜਥੇਦਾਰ ਪਰਮਜੀਤ ਸਿੰਘ ਭੀਖੀ, ਜਥੇਦਾਰ ਹਰਦੇਵ ਸਿੰਘ ਬਾਦਲ, ਜਥੇਦਾਰ ਰਜਿੰਦਰ ਸਿੰਘ ਰਾਜ਼ੀ, ਜਥੇਦਾਰ ਤਰਲੋਚਨ ਸਿੰਘ, ਜਥੇਦਾਰ ਸੁਖਦੇਵ ਸਿੰਘ ਖ਼ਿਆਲਾ, ਜਥੇਦਾਰ ਹਰਬੰਸ ਸਿੰਘ, ਜਥੇਦਾਰ ਜਗਸੀਰ ਸਿੰਘ ਜੱਗਾ ਬਾਬੇਕਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਕੌਂਸਲਰ ਆਯੂਸ਼ੀ ਸ਼ਰਮਾ ਤੇ ਪ੍ਰਵੀਨ ਟੋਨੀ 'ਚ ਹੋਵੇਗਾ ਗਹਿਗੱਚ ਮੁਕਾਬਲਾ <br/> ਅਗਲੀ ਖ਼ਬਰ ਮਾਨਸਾ ਦੇ ਵਾਰਡ ਨੰਬਰ-7 'ਚ 5 ਅÏਰਤਾਂ ਚੋਣ ਮੈਦਾਨ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।