15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਅਨੁਸੂਚਿਤ ਜਾਤੀ ਅÏਰਤਾਂ ਲਈ ਰਾਖਵੇਂ ਮਾਨਸਾ ਦੇ ਵਾਰਡ ਨੰਬਰ 15 'ਚ ਚੋਣ ਮੁਹਿੰਮ ਭਖੀ

ਅਜੀਤ ਡੈਸਕ 23-05-2026
ਮਾਨਸਾ, 22 ਮਈ (ਬਲਵਿੰਦਰ ਸਿੰਘ ਧਾਲੀਵਾਲ)-ਨਗਰ ਕੌਂਸਲ ਮਾਨਸਾ ਦੇ ਵਾਰਡ ਨੰ. 15 'ਚ ਚੋਣ ਮੁਹਿੰਮ ਭਖ ਗਈ ਹੈ | ਅਨੁਸੂਚਿਤ ਜਾਤੀ ਅÏਰਤਾਂ ਲਈ ਰਾਖਵੇਂ ਇਸ ਵਾਰਡ 'ਚ 5 ਅÏਰਤਾਂ ਕਿਸਮਤ ਅਜ਼ਮਾ ਰਹੀਆਂ ਹਨ | ਵਾਰਡ ਦੀਆਂ ਕੁੱਲ ਵੋਟਾਂ 2586 ਹਨ, ਜਿਨ੍ਹਾਂ 'ਚੋਂ 1328 ਮਰਦ ਅਤੇ 1258 ਅÏਰਤਾਂ ਹਨ | ਵੋਟਾਂ ਦੇ ਭੁਗਤਾਨ ਲਈ 2 ਬੂਥ ਬਣਾਏ ਗਏ ਹਨ | ਇਸ ਵਾਰਡ 'ਚੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਨੀਨੂ ਦੀ ਮਾਤਾ ਓਮੀ ਦੇਵੀ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ 'ਚ ਹਨ ਜਦਕਿ ਸਾਬਕਾ ਕੌਂਸਲਰ ਰਾਜ ਕੁਮਾਰ ਰਾਜਾ ਦੀ ਪਤਨੀ ਪ੍ਰਵੀਨ ਰਾਣੀ ਨੂੰ ਸ਼ੋ੍ਰਮਣੀ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਹੈ | ਭਾਰਤੀ ਜਨਤਾ ਪਾਰਟੀ ਵਲੋਂ ਆਸ਼ਾ ਰਾਣੀ ਅਤੇ ਕਾਂਗਰਸ ਵਲੋਂ ਸਰੋਜ ਰਾਣੀ ਚੋਣ ਲੜ ਰਹੇ ਹਨ | ਮੋਨੂੰ ਰਾਣੀ ਆਜ਼ਾਦ ਉਮੀਦਵਾਰ ਵਜੋਂ ਡਟੇ ਹੋਏ ਹਨ | ਉਮੀਦਵਾਰ ਤੇ ਸਮਰਥਕ ਸਵੇਰੇ-ਸ਼ਾਮ ਵੋਟਰਾਂ ਦੇ ਦਰਾਂ 'ਤੇ ਵੋਟਾਂ ਮੰਗਦੇ ਹਨ ਉੱਥੇ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਆਗੂ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਚੋਣ ਜਲਸੇ ਕਰ ਰਹੇ ਹਨ |
ਪਿਛਲੀ ਖ਼ਬਰ ਜੋਗਾ ਦੇ ਵਾਰਡ ਨੰ. 11 ਤੋਂ ਸਤਵੀਰ ਕੌਰ ਨੇ ਘਰ-ਘਰ ਵੋਟਾਂ ਮੰਗੀਆਂ ਅਗਲੀ ਖ਼ਬਰ ਇਮਾਨਦਾਰ ਉਮੀਦਵਾਰ ਚੁਣਨ ਨਾਲ ਹੀ ਹੋਵੇਗਾ ਬੁਢਲਾਡਾ ਸ਼ਹਿਰ ਦਾ ਵਿਕਾਸ-ਕਾ: ਅਰਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।