15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਅਕਾਲੀ ਉਮੀਦਵਾਰ ਪਰਮਜੀਤ ਕੌਰ ਸੈਣੀ ਨੂੰ ਕੁਲਫੀਆਂ ਨਾਲ ਤੋਲਿਆ

ਅਜੀਤ ਡੈਸਕ 23-05-2026
ਬੁਢਲਾਡਾ, 22 ਜੂਨ (ਸਵਰਨ ਸਿੰਘ ਰਾਹੀ)- ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਕੌਰ ਪਤਨੀ ਰਜਿੰਦਰ ਸਿੰਘ ਸਾਬਕਾ ਕੌਂਸਲਰ ਨੂੰ ਅੱਜ ਵਾਰਡ ਵਾਸੀਆਂ ਵਲੋਂ ਕੁਲਫ਼ੀਆਂ ਨਾਲ ਤੋਲਿਆ ਗਿਆ | ਸੰਬੋਧਨ ਕਰਦਿਆਂ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਨੇ ਕਿਹਾ ਕਿ ਇੱਕ ਇਮਾਨਦਾਰ ਤੇ ਸਾਫ਼ ਸੁਥਰੀ ਛਵੀ ਵਾਲੇ ਰਜਿੰਦਰ ਸਿੰਘ ਸੈਣੀ ਦੇ ਪਰਿਵਾਰ ਨੂੰ ਸਮੁੱਚੇ ਵਾਰਡ ਦੇ ਲੋਕ ਪਿਆਰ ਕਰਦੇ ਹਨ ਜਿਸ ਸਦਕਾ ਉਹ ਇਸ ਵਾਰਡ ਤੋਂ ਪਹਿਲਾਂ ਵੀ ਜੇਤੂ ਰਹੇ ਸਨ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਰਜਿੰਦਰ ਸਿੰਘ ਸੈਣੀ ਵੱਲੋਂ ਆਪਣੇ ਕੌਂਸਲਰ ਕਾਰਜਕਾਲ ਦੌਰਾਨ ਕਰਵਾਏ ਗਏ ਵਾਰਡ ਦੇ ਵਿਕਾਸ ਕਾਰਜਾਂ ਸਦਕਾ ਉਨ੍ਹਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ | ਇਸ ਮੌਕੇ ਵੱਡੀ ਗਿਣਤੀ ਵਾਰਡ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਨੂੰ ਪਹਿਲ ਅਗਲੀ ਖ਼ਬਰ ਪ੍ਰੇਮ ਕੁਮਾਰ ਅਰੋੜਾ ਨੇ ਕੁਲਵੰਤ ਕੌਰ ਦੇ ਹੱਕ 'ਚ ਚੋਣ ਜਲਸਿਆਂ ਨੂੰ ਕੀਤਾ ਸੰਬੋਧਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।