17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਰੌਇਲ ਕਾਲਜ ਬੋੜਾਵਾਲ ਵਿਖੇ ਦੋ ਰੋਜ਼ਾ ਸੱਭਿਆਚਾਰਕ ਅਤੇ ਵਿਰਾਸਤੀ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ <br/>

ਅਜੀਤ ਡੈਸਕ 05-04-2026
ਬੁਢਲਾਡਾ, 4 ਅਪ੍ਰੈਲ (ਸਵਰਨ ਸਿੰਘ ਰਾਹੀ)-ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਦੋ ਰੋਜ਼ਾ ਸੱਭਿਆਚਾਰਕ ਅਤੇ ਵਿਰਾਸਤੀ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ | ਸਮਾਗਮ ਦਾ ਉਦਘਾਟਨ ਵਿਜੇ ਸਿੰਗਲਾ ਵਿਧਾਇਕ ਹਲਕਾ ਮਾਨਸਾ ਨੇ ਕੀਤਾ ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਡਾ.ਰਾਜਿੰਦਰ ਸਿੰਘ ਸੋਹਲ ਅਤੇ ਡਾ.ਸਰਬਜੀਤ ਕੌਰ ਸੋਹਲ (ਨੈਸ਼ਨਲ ਐਵਾਰਡੀ) ਨੇ ਕੀਤਾ | ਕਾਲਜ ਡਾਇਰੈਕਟਰ ਡਾ: ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ ਇਸ ਮੇਲੇ ਦਾ ਮੰਤਵ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਪੁਰਾਤਨ ਪੰਜਾਬੀ ਵਿਰਸੇ ,ਸੱਭਿਆਚਾਰ ਤੇ ਪੁਰਾਤਨ ਰਵਾਇਤਾਂ ਨਾਲ ਜੋੜਨਾ ਹੈ ਉਥੇ ਪਾਣੀ -ਮਿੱਟੀ ਦੀ ਸਾਂਭ -ਸੰਭਾਲ ਤੇ ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਜਾਗਰੂਕ ਕਰਨਾ ਵੀ ਹੈ, ਜੋ ਇਸ ਮੇਲੇ ਚ ਲੱਗੀਆਂ ਪ੍ਰਦਰਸ਼ਨੀਆਂ ਅਤੇ ਮੰਚ ਤੋਂ ਕੀਤੀਆਂ ਪੇਸ਼ਕਾਰੀਆਂ ਰਾਹੀਂ ਹੀ ਸੰਭਵ ਹੋ ਸਕਿਆ | ਉਨ੍ਹਾਂ ਦੱਸਿਆ ਕਿ ਮੇਲੇ ਚ ਪੁਰਾਤਨ ਪੰਜਾਬ ਦੀਆਂ ਝਲਕੀਆਂ ਨੂੰ ਪੇਸ਼ ਕਰਦਾ ਪੁਰਾਤਨ ਖ਼ੂਹ, ਪੰਜਾਬੀ ਸੱਥ, ਕੁੜੀਆਂ ਦਾ ਤਿ੍ੰਝਣਾ ਚ ਬੈਠ ਕੇ ਫੁਲਕਾਰੀ ਕੱਢਣਾ , ਸੇਵੀਆਂ ਵੱਟਣਾ ਤੋਂ ਇਲਾਵਾ ਰਵਾਇਤੀ ਕਿੱਤਿਆਂ ਤੇ ਲੋਕ ਕਲਾਵਾਂ ਦੀ ਪ੍ਰਦਰਸ਼ਨੀ ਨੇ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਵਿਰਸੇ ਨਾਲ ਜੋੜਨ ਦਾ ਕੰਮ ਕਰ ਰਹੀਆਂ ਹਨ | ਇਸ ਤਰ੍ਹਾਂ ਹੋਰਨਾਂ ਪ੍ਰਦਰਸ਼ਨੀਆ ਚ ਪੁਸਤਕ ਪ੍ਰਦਰਸ਼ਨੀ, ਖੇਤੀ ਦੇ ਰਵਾਇਤੀ ਸੰਦ, ਮਿੱਟੀ -ਕਾਸੇ ਤੇ ਤਾਂਬੇ ਦੇ ਭਾਂਡੇ , ਵੱਖ- ਵੱਖ ਦੇਸ਼ਾਂ ਦੀਆਂ ਕਰੰਸੀਆਂ, ਪੰਜਾਬ ਰਾਜ ਪੁਰਾਤਨ ਪੰਜਾਬੀ ਰਾਜ ਦੇ ਸਿੱਕਿਆ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਮਲਵਈ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਵੀ ਖਿੱਚ ਦਾ ਕੇਂਦਰ ਰਹੀਆਂ | ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਇਸ ਪ੍ਰੋਗਰਾਮ ਲਈ ਵਿਦਿਆਰਥੀਆਂ ਅਤੇ ਸਟਾਫ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਸਭਿਆਚਾਰਕ ਅਤੇ ਵਿਰਾਸਤੀ ਮੇਲਿਆਂ ਰਾਹੀਂ ਹੀ ਅਸੀਂ ਨੂੰ ਸਾਡੀ ਅਮੀਰ ਵਿਰਾਸਤ ਨਾਲ ਜੋੜਿਆ ਜਾ ਸਕਦਾ ਹੈ | ਇਸ ਮੌਕੇ ਨੇੜਲੇ ਦੇ ਪਿੰਡਾਂ ਦੀਆਂ ਪੰਚਾਇਤਾਂ, ਯੂਥ ਕਲੱਬਾਂ ਦੇ ਆਗੂ ਅਤੇ ਇਲਾਕੇ ਦੀਆਂ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ |
ਪ੍ਰਸਿੱਧ ਕਮੇਡੀਅਨ ਗੁਰਪ੍ਰੀਤ ਘੁੱਗੀ ਅਤੇ ਹੋਰ ਫਿਲਮੀ ਅਦਾਕਾਰ ਬਿਖੇਰਨਗੇ ਆਪਣੇ ਰੰਗ
ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਇਸ ਮੇਲੇ ਦੇ ਦੂਜੇ ਤੇ ਆਖਰੀ ਦਿਨ ਪ੍ਰਸਿੱਧ ਪੰਜਾਬੀ ਕਮੇਡੀਅਨ ਅਤੇ ਫਿਲਮੀ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਹੋਰ ਅਨੇਕਾਂ ਸਥਾਪਿਤ ਪੰਜਾਬੀ ਗਾਇਕ ਤੇ ਫਿਲਮੀ ਕਲਾਕਾਰ ਇਸ ਮੇਲੇ ਚ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਪੁੱਜ ਰਹੇ ਹਨ |


ਪਿਛਲੀ ਖ਼ਬਰ 7 ਅਪ੍ਰੈਲ ਦੀ ਬੁਢਲਾਡਾ ਰੈਲੀ ਹੋਵੇਗੀ ਇਤਿਹਾਸਕ-ਡਾ. ਨਿਸ਼ਾਨ ਸਿੰਘ <br/> ਅਗਲੀ ਖ਼ਬਰ ਕੁੰਭਕਰਨੀ ਨੀਂਦ ਤੋਂ ਜਾਗਿਆ ਪ੍ਰਸ਼ਾਸਨ, ਹੁਣ ਕੌਂਸਲਰ ਵੀ ਸਫ਼ਾਈ ਮੁਹਿੰਮ ਵਿਚ ਦੇਣ ਲੱਗੇ ਸਹਿਯੋਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।