28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਭੱਠਾ ਮਜ਼ਦੂਰ ਯੂਨੀਅਨ ਵਲੋਂ ਮੀਟਿੰਗ ਕੀਤੀ <br/>

ਰਾਮਪੁਰਾ ਫੂਲ ਵਿਖੇ ਭੱਠਾ ਮਜ਼ਦੂਰ ਯੂਨੀਅਨ ਦੀ ਹੋਈ ਮੀਟਿੰਗ ਦੀ ਤਸਵੀਰ | ਤਸਵੀਰ : ਹੇਮੰਤ ਸ਼ਰਮਾ <br/> 04-04-2026
ਰਾਮਪੁਰਾ ਫੂਲ, 3 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ): ਭੱਠਾ ਮਜ਼ਦੂਰ ਯੂਨੀਅਨ ਬਲਾਕ ਰਾਮਪੁਰਾ ਵਲੋਂ ਪ੍ਰਧਾਨ ਜੋਰਾ ਸਿੰਘ ਫੂਲ ਦੀ ਪ੍ਰਧਾਨਗੀ ਹੇਠ ਭਰਵੀਂ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਇਲਾਕਾ ਰਾਮਪੁਰਾ ਅਧੀਨ ਪੈਂਦੇ ਵੱਖ-ਵੱਖ ਭੱਠਿਆਂ ਦੇ ਮਜ਼ਦੂਰ ਸ਼ਾਮਿਲ ਹੋਏ ਤੇ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜੋਰਾ ਸਿੰਘ ਫੂਲ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਭੱਠਾ ਮਜ਼ਦੂਰਾਂ ਦੀਆਂ ਮੰਗਾਂ/ਸਮੱਸਿਆਵਾਂ ਨੂੰ ਲੈ ਕੇ ਭੱਠਾ ਮਾਲਕਾਂ ਖ਼ਿਲਾਫ਼ ਧਰਨਾ ਦਿੱਤਾ ਗਿਆ ਸੀ | ਭੱਠਾ ਮਾਲਕਾਂ ਨੇ ਮਜ਼ਦੂਰਾਂ ਦੀ ਇੱਕ ਮੰਗ ਮੰਨਕੇ ਕੱਚੀਆਂ ਇੱਟਾਂ ਦੀ ਟਰਾਲੀ ਭਰਨ ਬਦਲੇ ਮੌਜੂਦਾ ਸਮੇਂ ਚੱਲ ਰਹੇ ਰੇਟ ਵਿਚ ਹੋਰ ਵਾਧਾ ਕਰਕੇ ਇਹ ਰੇਟ 240 ਰੁਪਏ ਪ੍ਰਤੀ ਹਜ਼ਾਰ ਕਰ ਦਿੱਤਾ ਸੀ, ਜਦੋਂ ਕਿ ਡੀ. ਸੀ ਦਫ਼ਤਰ ਬਠਿੰਡਾ ਵਲੋਂ ਇਹ ਰੇਟ 312 ਰੁਪਏ ਪ੍ਰਤੀ ਹਜ਼ਾਰ ਮਨਜ਼ੂਰ ਕੀਤਾ ਗਿਆ ਹੈ ਤੇ ਬਾਕੀ ਰਹਿੰਦੀਆਂ ਮੰਗਾਂ ਮੰਨਣ ਦਾ ਭਰੋਸਾ ਦੇਣ ਉਪਰੰਤ ਚੱਲ ਰਿਹਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਸੀ | ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਬਾਕੀ ਰਹਿੰਦੀਆਂ ਮੰਗਾਂ ਸੰਬੰਧੀ ਭੱਠਾ ਮਾਲਕਾਂ ਨਾਲ ਸਮੇਂ-ਸਮੇਂ ਕਈ ਵਾਰ ਗੱਲਬਾਤ ਕਰਕੇ ਧਿਆਨ ਦਿਵਾਉਣ ਉਪਰੰਤ ਵੀ ਉਨ੍ਹਾਂ ਵਲੋਂ ਇਹ ਮੰਗਾਂ ਨਹੀਂ ਮੰਨੀਆਂ ਗਈਆਂ | ਇਸ ਮੌਕੇ ਮੀਤ ਪ੍ਰਧਾਨ ਜਗਸੀਰ ਸਿੰਘ, ਸੈਕਟਰੀ ਜਰਨੈਲ ਸਿੰਘ, ਕੁੱਕੂ ਸਿੰਘ ਰਾਮਪੁਰਾ, ਭਾਕਿਯੂ ਏਕਤਾ ਦੇ ਬਲਾਕ ਆਗੂ ਜਗਦੀਸ਼ ਸਿੰਘ ਰਾਮਪੁਰਾ, ਟੀਚਰ ਫ਼ਰੰਟ ਦੇ ਸੂਬਾ ਆਗੂ ਬੇਅੰਤ ਸਿੰਘ ਫੂਲੇਵਾਲਾ, ਬਾਦਲ ਸਿੰਘ ਰਾਮਪੁਰਾ, ਜਗਤਾਰ ਸਿੰਘ, ਮੱਖਣ ਸਿੰਘ, ਭੋਲਾ ਸਿੰਘ, ਮੱਗੂ ਸਿੰਘ, ਬਿੰਦਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਅਧਿਆਪਕਾ ਸ੍ਰੀਮਤੀ ਸੁਖਜੀਵਨਪਾਲ ਕੌਰ ਹੋਏ ਸੇਵਾ ਮੁਕਤ <br/> ਅਗਲੀ ਖ਼ਬਰ ਡਾਕਟਰਾਂ ਨੇ 5 ਕਿੱਲੋ ਦੇ ਥਾਇਰਾਇਡ ਟਿਊਮਰ ਨੂੰ ਹਟਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।