ਮਾਨਸਾ, 29 ਮਾਰਚ (ਸੱਭਿ.ਪ੍ਰਤੀ)-ਸਰਬੰਸ ਦਾਨੀ ਸੇਵਾ ਵੈੱਲਫੇਅਰ ਕਲੱਬ ਵਲੋਂ ਨੇੜਲੇ ਪਿੰਡ ਅਸਪਾਲ ਕੋਠੇ ਵਿਖੇ ਲੋੜਵੰਦ ਪਰਿਵਾਰ ਦੀਆਂ ਧੀਆਂ ਦੇ ਵਿਆਹ ਕੀਤੇ ਗਏ | ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਕਲੱਬ ਵਲੋਂ ਹਰ ਸਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਜਾਂਦੇ ਹਨ, ਜੋ ਸ਼ਲਾਘਾਯੋਗ ਕਦਮ ਹੈ | ਕਲੱਬ ਪ੍ਰਧਾਨ ਤੇਜਿੰਦਰ ਸਿੰਘ ਤਾਮਕੋਟ ਨੇ ਕਿਹਾ ਕਿ ਕਲੱਬ ਵਲੋਂ ਪਿੰਡ ਅਸਪਾਲ ਕੋਠੇ ਦੀਆਂ ਲੋੜਵੰਦ ਪਰਿਵਾਰ ਦੀਆਂ ਧੀਆਂ ਦੇ ਵਿਆਹ ਕਾਰਜ ਕਰਵਾ ਕੇ ਜਰੂਰਤ ਦਾ ਸਮਾਨ ਵੀ ਦਿੱਤਾ ਗਿਆ ਅਤੇ ਅਗਲੇ ਵਰ੍ਹੇ 31 ਲੋੜਵੰਦ ਧੀਆਂ ਦੇ ਵਿਆਹ ਕਾਰਜ ਕਰਨ ਦਾ ਟੀਚਾ ਮਿਥਿਆ ਜਾਵੇਗਾ | ਇਸ ਮੌਕੇ ਚੇਅਰਮੈਨ ਬਿੱਕਰ ਸਿੰਘ ਭਲੇਰੀਆਂ, ਸੰਜੀਵ ਸ਼ਰਮਾ ਖ਼ਜ਼ਾਨਚੀ, ਕਾਕਾ ਸਿੰਘ ਦਲੇਲ ਸਿੰਘ ਵਾਲਾ, ਹਰਦੀਪ ਸਿੰਘ ਪੰਨੂੰ, ਵੀਰਾ ਸਿੰਘ ਫਫੜੇ, ਮਨਪ੍ਰੀਤ ਸਿੰਘ, ਕਰਨੈਲ ਸਿੰਘ, ਸੋਨੀਆ ਸ਼ਰਮਾ ਆਦਿ ਹਾਜ਼ਰ ਸਨ |
ਸਰਬੰਸਦਾਨੀ ਸੇਵਾ ਵੈੱਲਫੇਅਰ ਕਲੱਬ ਨੇ ਲੋੜਵੰਦ ਧੀਆਂ ਦੇ ਵਿਆਹ ਕੀਤੇ <br/>
ਅਜੀਤ ਡੈਸਕ
30-03-2026