21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਲੋਕ ਜਨਸ਼ਕਤੀ ਪਾਰਟੀ ਨੇ ਰਾਜਪਾਲ ਦੇ ਨਾਂਅ ਡੀ.ਸੀ. ਨੂੰ ਸੌਂਪਿਆ ਮੰਗ-ਪੱਤਰ <br/>

ਅਜੀਤ ਡੈਸਕ 27-03-2026
ਬਠਿੰਡਾ, 26 ਮਾਰਚ (ਪੱਤਰ ਪ੍ਰੇਰਕ)-ਲੋਕ ਜਨਸ਼ਕਤੀ ਪਾਰਟੀ (ਰਾਮ ਬਿਲਾਸ) ਵਲੋਂ ਪੰਜਾਬ ਦੇ ਰਾਜਪਾਲ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ ਗਿਆ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਰਾਕੇਸ਼ ਕੁਮਾਰ ਗਹਿਰੀਵਾਲਾ ਨੇ ਦੱਸਿਆ ਕਿ ਉਨ੍ਹਾਂ ਡੀ.ਸੀ. ਰਾਹੀਂ ਸੂਬੇ ਦੇ ਰਾਜਪਾਲ ਦੇ ਨਾਂਅ ਪੱਤਰ ਭੇਜ ਕੇ ਮੰਗ ਕੀਤੀ ਕਿ ਪੰਜਾਬ ਅੰਦਰ ਪਿੰਡ ਦੇ ਪੰਚਾਇਤ ਮੈਂਬਰ (ਪੰਚ) ਤੋਂ ਲੈ ਕੇ ਕਿਸੇ ਵੀ ਉੱਚ-ਅਹੁਦੇ ਲਈ ਜੋ ਔਰਤਾਂ ਸੰਵਿਧਾਨਕ ਤੌਰ 'ਤੇ ਵੋਟ ਜਾਂ ਹੋਣ ਚੋਣ ਪ੍ਰਣਾਲੀ ਰਾਹੀਂ ਚੁਣੀਆਂ ਜਾਂਦੀਆਂ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਦੀ ਜਗ੍ਹਾ ਉਨ੍ਹਾਂ ਦੇ ਪਤੀ, ਪਿਤਾ, ਪੁੱਤ ਜਾਂ ਹੋਰ ਸਕੇ-ਸੰਬੰਧੀ ਉਨ੍ਹਾਂ ਦੀਆਂ ਕੁਰਸੀਆਂ 'ਤੇ ਬੈਠ ਕੇ ਚੌਧਰ ਕਰਦੇ ਹਨ ਅਤੇ ਲੋਕ ਮਸਲਿਆਂ 'ਚ ਵੀ ਸਿੱਧੀ ਦਖ਼ਲ-ਅੰਦਾਜ਼ੀ ਕੀਤੀ ਜਾਂਦੀ ਹੈ, ਜੋ ਔਰਤਾਂ ਦੇ ਹੱਕਾਂ 'ਤੇ ਡਾਕਾ ਅਤੇ ਸੰਵਿਧਾਨ ਦੀ ਉਲੰਘਣਾ ਹੈ | ਉਨ੍ਹਾਂ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਇਸ ਰੁਝਾਨ 'ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਔਰਤ ਅਹੁਦੇਦਾਰਾਂ ਨੂੰ ਹੀ ਨੁਮਾਇੰਦਗੀ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਤੇ ਜੇਕਰ ਫੇਰ ਵੀ ਕੋਈ ਸਕਾ-ਸੰਬੰਧੀ ਔਰਤ ਅਹੁਦੇਦਾਰ ਦੇ ਸੰਵਿਧਾਨਕ ਹੱਕ 'ਤੇ ਡਾਕਾ ਮਾਰਦਾ ਹੈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਨੰੂਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਬਠਿੰਡਾ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਗੋਇਲ, ਖ਼ਜ਼ਾਨਚੀ ਸੰਦੀਪ ਕੁਮਾਰ, ਸ਼ਹਿਰੀ ਬਲਾਕ ਪ੍ਰਧਾਨ ਰਜਿੰਦਰ ਰਾਜੂ, ਸਕੱਤਰ ਸੋਨੰੂ ਕੁਮਾਰ, ਸੰਜੀਵ ਕੁਮਾਰ ਸੰਜੇ ਬਲਾਕ ਪ੍ਰਧਾਨ ਸੰਗਤ ਤੇ ਚਾਨਣ ਰਾਮ ਰਾਹੀ ਮੌਜੂਦ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ 'ਸੰਗੀਤ ਅਤੇ ਸਾਧਨਾ' ਵਿਸ਼ੇ 'ਤੇ ਲੈਕਚਰ ਕਰਵਾਇਆ <br/> ਅਗਲੀ ਖ਼ਬਰ ਕਾਲਜ ਵਿਦਿਆਰਥਣਾਂ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।