ਮਾਨਸਾ, 26 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)-ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ 5 ਅਪ੍ਰੈਲ ਨੂੰ ਬੁਢਲਾਡਾ ਵਿਖੇ ਕੀਤੀ ਜਾਣ ਵਾਲੀ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਰੈਲੀ ਦੀ ਤਿਆਰੀ ਲਈ ਪਿੰਡ ਨੰਗਲ ਖ਼ੁਰਦ, ਦੂਲੋਵਾਲ ਆਦਿ ਪਿੰਡਾਂ 'ਚ ਮਜ਼ਦੂਰ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ | ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਕਿਹਾ ਕਿ ਭਾਜਪਾ ਮੋਦੀ ਸਰਕਾਰ ਵਲੋਂ ਮਨਰੇਗਾ ਕਾਨੂੰਨ ਦੀ ਥਾਂ ਜੀ ਰਾਮ ਜੀ ਦੇ ਲਿਆਂਦੇ ਕਾਨੂੰਨ ਤਹਿਤ ਹੁਣ ਕੇਂਦਰ ਪੇਂਡੂ ਰੁਜ਼ਗਾਰ ਗਰੰਟੀ ਲਈ 90 ਦੀ ਥਾਂ 60 ਪ੍ਰਤੀਸ਼ਤ ਬਜਟ ਜਾਰੀ ਕਰੇਗਾ ਅਤੇ ਸੂਬਾ ਸਰਕਾਰ 10 ਦੀ ਥਾਂ 40 ਪ੍ਰਤੀਸ਼ਤ ਬਜਟ ਹਿੱਸਾ ਪਾਉਣ ਤੋਂ ਬਾਅਦ ਸੂਬੇ ਦੇ ਮਜ਼ਦੂਰ ਨੂੰ ਜੀ ਰਾਮ ਜੀ ਕਾਨੂੰਨ ਤਹਿਤ ਰੁਜ਼ਗਾਰ ਮਿਲੇਗਾ ਪਰ ਜੀ ਰਾਮ ਜੀ ਦੇ ਖਿਲਾਫ ਮਤਾ ਪਾਸ ਕਰਨ ਵਾਲੀ ਪੰਜਾਬ ਦੀ ਆਪ ਸਰਕਾਰ ਨੇ ਆਪਣੇ ਆਖ਼ਰੀ ਬਜਟ 'ਚ ਪੇਂਡੂ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਪੈਸਾ ਨਹੀਂ ਰੱਖਿਆ, ਜਿਸ ਤੋਂ ਸਾਫ਼ ਹੈ ਕਿ ਪੇਂਡੂ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹਣ ਲਈ ਭਾਜਪਾ ਤੇ ਆਪ ਇਕ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਦਾ ਦਾਅਵਾ ਨਿਰਾ ਝੂਠ ਹੈ | ਇਸ ਮੌਕੇ ਸੁਖਵੀਰ ਸਿੰਘ ਖਾਰਾ, ਜਰਨੈਲ ਸਿੰਘ ਮਾਨਸਾ, ਜਗਪਾਲ ਸਿੰਘ ਨੰਗਲ ਖ਼ੁਰਦ, ਹੰਸੋ ਕੌਰ ਦੂਲੋਵਾਲ, ਸਰਬਜੀਤ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |
ਮਜ਼ਦੂਰ ਮੁਕਤੀ ਮੋਰਚਾ ਵਲੋਂ 5 ਦੀ ਬੁਢਲਾਡਾ ਰੈਲੀ ਦੀ ਤਿਆਰੀ ਵਜੋਂ ਪਿੰਡਾਂ 'ਚ ਮੀਟਿੰਗਾਂ <br/>
ਅਜੀਤ ਡੈਸਕ
27-03-2026