ਬਠਿੰਡਾ, 26 ਮਾਰਚ (ਸੱਤਪਾਲ ਸਿੰਘ ਸਿਵੀਆਂ)-ਰਾਮਗੜੀਆ ਅਕਾਲ ਜਥੇਬੰਦੀ ਪੰਜਾਬ ਨੇ ਆਪਣੀਆਂ ਜਥੇਬੰਦਕ ਸਰਗਰਮੀਆਂ ਤੇਜ਼ ਕਰਦਿਆਂ ਬਠਿੰਡਾ ਦੇ ਸਾਰੇ ਵਾਰਡਾਂ 'ਚ ਇਕਾਈਆਂ ਗਠਿਤ ਕਰਨ ਦਾ ਫੈਸਲਾ ਕੀਤਾ ਹੈ | ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਬਾਹੀਆ ਦੀ ਸਥਾਨਕ ਲਾਲ ਸਿੰਘ ਨਗਰ ਰਿਹਾਇਸ਼ 'ਤੇ ਹੋਈ ਇਕੱਤਰਤਾ ਦੌਰਾਨ ਜਥੇਬੰਦੀ ਦੇ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਰਾਮਗੜੀਆ ਅਤੇ ਸੂਬਾ ਜਨਰਲ ਸਕੱਤਰ ਸਿਕੰਦਰ ਸਿੰਘ ਖੋਖਰ ਨੇਹੀਂਆਂ ਵਾਲਾ ਨੇ ਕਿਹਾ ਕਿ ਰਾਮਗੜੀਆ ਭਾਈਚਾਰੇ ਦੀ ਪੰਜਾਬ 'ਚ ਵੱਡੀ ਗਿਣਤੀ ਹੈ ਪਰ ਅੱਜ ਤੱਕ ਕਿਸੇ ਵੀ ਸਰਕਾਰ ਵਲੋਂ ਇਸ ਵਰਗ ਨੂੰ ਬਣਦੀ ਨੁਮਾਇੰਦਗੀ ਅਤੇ ਹੱਕ ਨਹੀਂ ਦਿੱਤੇ ਗਏ, ਜਿਸ ਲਈ ਜਥੇਬੰਦੀ ਵਲੋਂ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜੀਆ ਦੀ ਅਗਵਾਈ ਹੇਠ ਰਾਮਗੜੀਆ ਭਾਈਚਾਰੇ ਨੂੰ ਇਕਜੁੱਟ ਅਤੇ ਜਥੇਬੰਦ ਕਰਨ ਦੀ ਮੁਹਿੰਮ ਵਿੱਢੀ ਗਈ ਹੈ | ਇਸ ਮੁਹਿੰਮ ਤਹਿਤ ਬਠਿੰਡਾ ਦੇ ਸਾਰੇ 50 ਵਾਰਡਾਂ ਅੰਦਰ ਇਕਾਈ ਗਠਿਤ ਕੀਤੀਆਂ ਜਾਣਗੀਆਂ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੁਲਤਾਨੀਆ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਸੋਹਲ, ਸ਼ਹਿਰੀ ਯੂਥ ਪ੍ਰਧਾਨ ਲਵਪ੍ਰੀਤ ਸਿੰਘ ਲੱਭੀ, ਗੁਰਤੇਜ ਸਿੰਘ ਤੇਜੀ ਜ਼ੋਨ ਇੰਚਾਰਜ ਭੁੱਚੋ ਮੰਡੀ, ਗੁਰਪ੍ਰੀਤ ਸਿੰਘ ਬਾਹੀਆ, ਕੁਲਵਿੰਦਰ ਸਿੰਘ, ਮਨਜੀਤ ਸਿੰਘ ਜੰਡੂ, ਗਿੰਦੁ ਸੇਠ ਲਾਲ ਸਿੰਘ ਨਗਰ, ਆਮ ਆਦਮੀ ਪਾਰਟੀ ਦੇ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮੱਕੜ, ਬਾਬਾ ਵਿਸ਼ਵਕਰਮਾ ਕਾਰਪੇਂਟਰ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਮਠਾੜੂ ਤੇ ਸਰਪ੍ਰਸਤ ਦਰਸ਼ਨ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਸੁੱਖਾ, ਵਿਸ਼ਕਰਮਾ ਪੋਲੀਟੈਕਨਿਕਲ ਸੋਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬਿੱਲੂ, ਬਲਵਿੰਦਰ ਸਿੰਘ ਭੋਗਲ, ਤਰਲੋਚਨ ਸਿੰਘ ਧੀਮਾਨ, ਗੁਰਦੁਆਰਾ ਸ੍ਰੀ ਹਰਿਕਿਸ਼ਨ ਸਾਹਿਬ ਜੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੰਦਾ, ਸੇਵਾਮੁਕਤ ਏ. ਐਸ. ਆਈ. ਜਸਪਾਲ ਸਿੰਘ, ਨਾਜਰ ਸਿੰਘ, ਸਾਬਕਾ ਕੌਂਸਲਰ ਗੁਰਬਚਨ ਸਿੰਘ ਖੁੱਬਣ, ਸੂਬਾ ਸਿੰਘ ਬਰਾੜ, ਸੁਖਪਾਲ ਸਿੰਘ, ਗੁਰਦਾਸ ਸਿੰਘ ਮਾਨ, ਸੁਰਿੰਦਰ ਸਿੰਘ ਹੈਪੀ, ਸੁਖਮੰਦਰ ਸਿੰਘ ਬੁੱਟਰ, ਮਨਿੰਦਰ ਸਿੰਘ, ਬਾਪੂ ਮਾਕਾ ਸਿੰਘ ਭੁੱਲਰ, ਭਾਈ ਸੁਰਿੰਦਰ ਸਿੰਘ, ਡਾ: ਬਲਜੀਤ ਸਿੰਘ ਅਟਵਾਲ, ਸਤਪਾਲ ਸ਼ਰਮਾ, ਪ੍ਰੇਮ ਸਿੰਘ ਚਹਿਲ ਆਦਿ ਮੌਜੂਦ ਸਨ |
ਰਾਮਗੜ੍ਹੀਆ ਅਕਾਲ ਜਥੇਬੰਦੀ ਬਠਿੰਡਾ ਦੇ ਸਾਰੇ ਵਾਰਡਾਂ 'ਚ ਇਕਾਈਆਂ ਕਰੇਗੀ ਗਠਿਤ <br/>
ਰਾਮਗੜੀਆ ਅਕਾਲ ਜਥੇਬੰਦੀ ਦੇ ਆਗੂ ਮੀਟਿੰਗ ਕਰਦੇ ਹੋਏ | ਤਸਵੀਰ: ਲਵਲੀ<br/>
27-03-2026