06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮਜ਼ਦੂਰਾਂ ਦੀਆਂ ਮੰਗਾਂ ਤੇ ਅਧਿਕਾਰਾਂ ਲਈ ਲੋਕ ਲਾਮਬੰਦੀ ਕਰਨ ਦਾ ਫ਼ੈਸਲਾ

ਅਜੀਤ ਡੈਸਕ 08-03-2026
ਮਾਨਸਾ, 7 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)- ਮਨਰੇਗਾ ਕਾਨੂੰਨ ਦੀ ਬਹਾਲੀ, ਮਜ਼ਦੂਰਾਂ, ਅÏਰਤਾਂ ਸਿਰ ਚੜ੍ਹੇ ਕਰਜ਼ੇ ਦੀ ਮੁਆਫ਼ੀ, ਪੰਜਾਬ 'ਚ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਵਾਉਣ ਸਮੇਤ ਹੋਰ ਮਜ਼ਦੂਰ ਅਧਿਕਾਰਾਂ ਲਈ ਲੋਕ ਲਾਮਬੰਦੀ ਕੀਤੀ ਜਾਵੇਗੀ | ਇਹ ਵਿਚਾਰ ਇੱਥੇ ਮਨਜੀਤ ਕੌਰ ਜੋਗਾ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੀ ਸੂਬਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4 ਸਾਲਾਂ ਦੇ ਰਾਜ 'ਚ ਝੂਠੀਆਂ ਮਸ਼ਹੂਰੀਆਂ 'ਤੇ ਅਰਬਾਂ ਰੁਪਏ ਖ਼ਰਚਣ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਮਸਲੇ ਹੱਲ ਕਰਨਾ ਤਾਂ ਦੂਰ ਮੁੱਖ ਮੰਤਰੀ ਨੇ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਦਾ ਸਮਾਂ ਤੱਕ ਨਹੀਂ ਕੱਢਿਆ | ਉਨ੍ਹਾਂ ਕਿਹਾ ਕਿ ਬਿਜਲੀ ਸਸਤੀ ਕਰਨ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ ਦੇ ਰਾਜ 'ਚ 20-20 ਹਜ਼ਾਰ ਦੇ ਆਏ ਬਿੱਲਾਂ ਨੇ ਦਲਿਤਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਵਾਲਿਆਂ ਨੇ ਭਾਜਪਾ ਨਾਲ ਗੰਢ-ਤੁਪ ਕਰ ਕੇ ਰਾਜ 'ਚ ਨਸ਼ਿਆਂ ਤੇ ਗੈਂਗਸਟਰਾਂ ਦਾ ਬੋਲਬਾਲਾ ਕਰ ਦਿੱਤਾ ਹੈ | ਫ਼ੈਸਲਾ ਕੀਤਾ ਗਿਆ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ 3 ਅਪ੍ਰੈਲ ਤੋਂ 10 ਤੱਕ ਸੂਬੇ 'ਚ ਜ਼ਿਲ੍ਹਾ ਪੱਧਰ 'ਤੇ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਰੈਲੀਆਂ ਕੀਤੀਆਂ ਜਾਣਗੀਆਂ | ਮਨਜੀਤ ਕੌਰ ਜੋਗਾ ਨੇ ਮੰਗ ਕੀਤੀ ਕਿ ਆਪ ਸਰਕਾਰ ਆਪਣੇ ਆਖ਼ਰੀ ਬਜਟ 'ਚ ਬੁਢਾਪਾ ਪੈਨਸ਼ਨ 2500 ਤੇ ਅÏਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਬਕਾਇਆ ਸਮੇਤ ਲਾਗੂ ਕਰ ਕੇ ਵਾਅਦਾ ਪੂਰਾ ਕਰੇ | ਇਸ ਮੌਕੇ ਹਰਵਿੰਦਰ ਸਿੰਘ ਸੇਮਾ, ਮਨਜੀਤ ਰਾਜ ਬਟਾਲਾ, ਕਰਮਜੀਤ ਸਿੰਘ ਫ਼ਰੀਦਕੋਟ, ਮੱਖਣ ਸਿੰਘ ਰਾਮਗੜ੍ਹ, ਨਿੱਕਾ ਸਿੰਘ ਬਹਾਦਰਪੁਰ, ਸੁਖਜੀਵਨ ਸਿੰਘ ਮੌੜ, ਰੋਹੀ ਗੋਬਿੰਦਗੜ੍ਹ, ਸੱਤਪਾਲ ਸਿੰਘ ਬਹਿਣੀਵਾਲ, ਸੁਖਵਿੰਦਰ ਸਿੰਘ ਬੋਹਾ, ਸ਼ਿੰਗਾਰਾ ਸਿੰਘ ਚੋਹਾਨ ਕੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦ ਹੈਰੀਟੇਜ ਇੰਟਰਨੈਸ਼ਨਲ ਸਕੂਲ 'ਚ 'ਲਿਟਲ ਚੈਂਪਸ ਸ਼ੋਅ' ਕਰਵਾਇਆ ਅਗਲੀ ਖ਼ਬਰ ਪਿੰਡ ਨੰਗਲ ਕਲਾਂ ਦੇ ਕਈ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।