06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਕੂਲਾਂ-ਕਾਲਜਾਂ 'ਚ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ

ਅਜੀਤ ਡੈਸਕ 08-03-2026
ਬੁਢਲਾਡਾ, 7 ਮਾਰਚ (ਸਵਰਨ ਸਿੰਘ ਰਾਹੀ)-ਬੁਢਲਾਡਾ ਖੇਤਰ ਦੇ ਸਕੂਲਾਂ/ਕਾਲਜਾਂ 'ਚ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਗਏ | ਕਿ੍ਸ਼ਨਾ ਕਾਲਜ ਆਫ਼ ਹਾਇਰ ਐਜੂਕੇਸ਼ਨ ਰੱਲੀ ਵਿਖੇ ਕਰਵਾਏ ਸਮਾਗਮ ਦੌਰਾਨ ਬੁਲਾਰਿਆਂ ਨੇ ਜਿੱਥੇ ਅÏਰਤਾਂ ਦੇ ਅਧਿਕਾਰਾਂ ਤੇ ਹੱਕਾਂ ਪ੍ਰਤੀ ਜਾਗਰੂਕ ਕਰਦੀਆਂ ਭਾਵ ਪੂਰਵ ਤਕਰੀਰਾਂ ਕੀਤੀਆਂ ਉੱਥੇ ਵਿਦਿਆਰਥੀਆਂ ਨੇ ਅÏਰਤਾਂ ਦੇ ਅਧਿਕਾਰਾਂ ਲਈ ਸੰਘਰਸ਼ ਅਤੇ ਇਤਿਹਾਸਕ ਪਿਛੋਕੜ ਸੰਬੰਧੀ ਪੇਸ਼ਕਾਰੀਆਂ ਦਿੱਤੀਆਂ | ਪਿ੍ੰਸੀਪਲ ਡਾ. ਪ੍ਰਕਾਸ਼ ਕੌਰ ਢਿੱਲੋਂ ਨੇ ਵਿਸ਼ਵ ਪੱਧਰ 'ਚ ਅÏਰਤਾਂ ਦੀ ਭਾਗੀਦਾਰੀ ਤੇ ਚਾਨਣਾ ਪਾਉਂਦਿਆਂ ਭਾਰਤੀ ਸਮਾਜ 'ਚ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਚਾਰ ਸਾਂਝੇ ਕੀਤੇ | ਰਾਜਨੀਤੀ ਸ਼ਾਸਤਰ ਦੇ ਪ੍ਰੋ. ਲਖਵੀਰ ਸਿੰਘ ਨੇ 'ਨਾਰੀਵਾਦੀ ਲਹਿਰਾਂ ਦੇ ਇਤਿਹਾਸ' ਨੂੰ ਵਿਦਿਆਰਥੀਆਂ ਸਾਹਮਣੇ ਰੂਪਮਾਨ ਕੀਤਾ | ਮੰਚ ਸੰਚਾਲਕ ਪ੍ਰੋ. ਜਸਪ੍ਰੀਤ ਕੌਰ ਅÏਰਤਾਂ ਦੇ ਸਸ਼ਕਤੀਕਰਨ ਨਾਲ ਸਬੰਧਿਤ ਆਪਣੀ ਕਵਿਤਾ ਪੇਸ਼ ਕੀਤੀ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ, ਚੇਅਰਮੈਨ ਪ੍ਰੀਤਇੰਦਰ ਸਿੰਘ ਚਾਹਲ, ਪ੍ਰਧਾਨ ਡਾ. ਵਿਜੈ ਸਿੰਗਲਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ |
• ਜੀ.ਆਈ.ਐਮ.ਟੀ. ਕਾਲਜ ਬੁਢਲਾਡਾ ਵਿਖੇ ਮਨਾਇਆ ਮਹਿਲਾ ਦਿਵਸ-ਇਸੇ ਤਰ੍ਹਾਂ ਗੁਰਦਾਸੀ ਦੇਵੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਬੁਢਲਾਡਾ ਵਿਖੇ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਵਲੋਂ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਭਾਸ਼ਣ, ਕਵਿਤਾ ਮੁਕਾਬਲੇ ਕਰਵਾਏ ਗਏ | ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਪਿ੍ੰਸੀਪਲ ਡਾ. ਰੇਖਾ ਦੀ ਰਹਿਨੁਮਾਈ ਹੇਠਲੇ ਇਸ ਪ੍ਰੋਗਰਾਮ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਮਾਜ 'ਚ ਔਰਤਾਂ ਦੀ ਮਹੱਤਤਾ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਚੇਅਰਮੈਨ ਸਿੰਗਲਾ ਨੇ ਕਿਹਾ ਕਿ ਔਰਤਾਂ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਉਨ੍ਹਾਂ ਦੇ ਸਨਮਾਨ ਅਤੇ ਸਸ਼ਕਤੀਕਰਨ ਲਈ ਸਾਨੂੰ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ |
ਪਿਛਲੀ ਖ਼ਬਰ ਪਿੰਡ ਨੰਗਲ ਕਲਾਂ ਦੇ ਕਈ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਵਲੋਂ ਐਡਵੋਕੇਟ ਕੇ.ਐੱਸ. ਮਠਾੜੂ ਨੂੰ ਅਕਾਲੀ ਦਲ ਦਾ ਬੁਲਾਰਾ ਨਿਯੁਕਤ ਕਰਨ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।