03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਰਾਤ ਨੂੰ ਸੜਕਾਂ 'ਤੇ ਘੁੰਮਦੇ ਨੇ ਰਾਹਗੀਰਾਂ ਨੂੰ ਪਿਆਰ ਦੇ ਜਾਲ 'ਚ ਫਸਾ ਕੇ ਲੁੱਟਣ ਵਾਲੇ ਗਰੋਹ ਦੀਆਂ 5 ਅÏਰਤਾਂ ਸਣੇ ਤਿੰਨ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ <br/>

ਅਜੀਤ ਡੈਸਕ 24-01-2026
ਬਠਿੰਡਾ, 23 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਰਾਤ ਦੇ ਹਨੇਰੇ ਵਿਚ ਬਠਿੰਡਾ ਦੀਆਂ ਸੜਕਾਂ 'ਤੇ ਅਕਸਰ ਅਜਿਹੇ ਗਰੋਹ ਘੁੰਮਦੇ ਦੇਖੇ ਜਾ ਸਕਦੇ ਹਨ, ਜੋ ਆਪਣੀਆਂ ਅÏਰਤਾਂ ਮੈਂਬਰ ਰਾਹੀਂ ਕਿਸੇ ਨਾ ਕਿਸੇ ਰਾਹਗੀਰ ਨੂੰ ਆਪਣੇ ਝੂਠੇ ਪਿਆਰ ਦੇ ਜਾਲ ਵਿਚ ਫਸਾ ਕੇ ਲੁੱਟਣ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ ਤੇ ਅਕਸਰ ਇਸ ਧੋਖਾਧੜੀ ਤੋਂ ਅਣਜਾਣ ਰਾਹਗੀਰ ਇੰਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ | ਬਠਿੰਡਾ ਦੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਅਜਿਹੇ ਇਕ ਗਰੋਹ ਦੀ ਭਿਣਕ ਮਿਲਣ 'ਤੇ ਉਸ ਦੀਆਂ ਅÏਰਤ ਮੈਂਬਰਾਂ ਸਮੇਤ ਕੱੁਲ 8 ਜਣਿਆਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ ਪਰ ਇੰਨ੍ਹਾਂ 'ਚੋਂ ਕਿਸੇ ਵੀ ਵਿਅਕਤੀ ਦੀ ਗਿ੍ਫ਼ਤਾਰੀ ਅਜੇ ਨਹੀਂ ਹੋ ਸਕੀ ਹੈ | ਇਸ ਸਬੰਧੀ ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਅÏਰਤਾਂ ਅਤੇ ਬੰਦਿਆਂ ਨੇ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ, ਜਿਸ ਦੀਆਂ ਮੈਂਬਰ ਅÏਰਤਾਂ ਥਾਣਾ ਕੋਤਵਾਲੀ ਦੇ ਖੇਤਰ ਅੰਦਰ ਰਾਤ ਸਮੇਂ ਕੋਈ ਨਾ ਕੋਈ ਇਕੱਲਾ ਰਾਹਗੀਰ ਦੇਖ ਕੇ ਉਸ ਨੂੰ ਅਸ਼ਲੀਲ ਇਸ਼ਾਰੇ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਕੇ ਉਸ ਨੂੰ ਆਪਣੇ ਜਾਲ ਵਿਚ ਫਸਾ ਕੇ ਰੋਕ ਲੈਂਦੀਆਂ ਹਨ ਤੇ ਰਾਹਗੀਰ ਨੂੰ ਕਿਸੇ ਸੁੰਨਸਾਨ ਜਗ੍ਹਾ ਵਿਚ ਲੈ ਜਾਂਦੀਆਂ ਹਨ, ਜਿੱਥੇ ਪਹਿਲਾਂ ਤੋਂ ਹੀ ਇੰਨਾਂ ਦੇ ਗੈਂਗ ਦੇ ਬਾਕੀ ਮੈਂਬਰ ਹਥਿਆਰਾਂ ਨਾਲ ਲੈਸ ਹੋ ਬੈਠੇ ਹੁੰਦੇ ਹਨ ਤੇ ਇਹ ਗਰੋਹ ਰਾਹਗੀਰ ਨੂੰ ਡਰਾ-ਧਮਕਾ ਕੇ ਉਸ ਤੋਂ ਨਗਦੀ ਅਤੇ ਹੋਰ ਕੀਮਤੀ ਸਮਾਨ ਲੁੱਟ ਲੈਂਦੇ ਹਨ | ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਉੱਕਤ ਗੈਂਗ ਦੇ ਮੈਂਬਰ ਵਿਸ਼ਾਲ ਕੁਮਾਰ, ਰਣਜੀਤ ਸਿੰਘ, ਸ਼ਿਵਾ ਤੋਂ ਇਲਾਵਾ ਕਿਰਨਾ ਰਾਣੀ, ਨੀਤੂ, ਸੁਖਦੀਪ ਕੌਰ, ਮਨਪ੍ਰੀਤ ਕੌਰ ਅਤੇ ਕਮਲ ਦੇ ਖਿਲਾਫ਼ ਥਾਣਾ ਕੋਤਵਾਲੀ ਵਿਚ 304 (4), 111, 190, 191 (3) ਬੀ. ਐਨ. ਐਸ. ਤਹਿਤ ਮੁਕੱਦਮਾ ਦਰਜ ਕਰਨ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਥਾਣਾ ਮੁਖੀ ਨੇ ਦਾਅਵਾ ਕੀਤਾ ਕਿ ਇਸ ਗਰੋਹ ਨੂੰ ਛੇਤੀ ਦਬੋਚ ਲਿਆ ਜਾਵੇਗਾ ਤੇ ਰਾਤ ਸਮੇਂ ਅਜਿਹੀਆਂ ਵਾਰਦਾਤਾਂ ਵਾਲੀਆਂ ਸ਼ੱਕੀ ਥਾਵਾਂ ਨਜ਼ਦੀਕ ਪੁਲਿਸ ਗਸ਼ਤ ਵਧਾਈ ਜਾਵੇਗੀ | ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਸਮੇਂ-ਸਮੇਂ ਉਪਰ ਬਠਿੰਡਾ ਦੇ ਕਿਸੇ ਨਾ ਕਿਸੇ ਖੇਤਰ 'ਚ ਰਾਤ ਦੇ ਹਨੇਰੇ ਵਿਚ ਵਾਪਰਦੀਆਂ ਰਹਿੰਦੀਆਂ ਹਨ, ਪਰ ਪੁਲਿਸ ਅਜਿਹੇ ਗਰੋਹਾਂ ਨੂੰ ਸਖਤੀ ਨਾਲ ਨੱਥ ਪਾਉਣ 'ਚ ਕਾਮਯਾਬ ਨਹੀਂ ਹੋ ਸਕੀ | ਦੂਜੇ ਪਾਸੇ ਰਾਹਗੀਰਾਂ ਨੂੰ ਵੀ ਰਾਤ ਦੇ ਹਨੇਰੇ ਵਿਚ ਅਜਿਹੇ ਗਰੋਹਾਂ ਦੇ ਝਾਂਸੇ ਵਿਚ ਆਉਣ ਤੋਂ ਸਾਵਧਾਨ ਰਹਿਣ ਦੀ ਲੋੜ ਹੈ |

ਪਿਛਲੀ ਖ਼ਬਰ ਹਰਵਿੰਦਰ ਸਿੰਘ ਮਾਨ ਖੇਤੀਬਾੜੀ ਸਹਿਕਾਰੀ ਸਭਾ ਹੀਰਕੇ ਦੇ ਪ੍ਰਧਾਨ ਚੁਣੇ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕਾ ਸੁਨਾਮ 'ਚ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟਰੇਸ਼ਨ ਦੀ ਸ਼ੁਰੂਆਤ ਕਰਵਾਈ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।